Tuesday, February 24, 2026

ਦਿੱਲੀ ਕਮੇਟੀ ਵੱਲੋਂ ਬੀਬੀਆਂ ਨੂੰ ਪ੍ਰਬੰਧ ਦਾ ਭਾਗੀਦਾਰ ਬਨਾਉਣ ਦੀ ਮੁਹਿੰਮ ਨੂੰ ਹੁੰਗਾਰਾ

PPN110702

ਨਵੀਂ ਦਿੱਲੀ,  11 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ‘ਚ ਬੀਬੀਆਂ ਨੂੰ ਬਣਦੀ ਭਾਗੀਦਾਰੀ ਦੇਣ ਦੇ ਮਕਸਦ ਨਾਲ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਅਕਾਲੀ ਦਲ ਦੀ ਇਸਤ੍ਰੀ ਵਿੰਗ ਦੀ ਸੀਨੀਅਰ ਆਗੂ ਬੀਬੀ ਸਨਮੀਤ ਕੌਰ ਅਰੋੜਾ (ਲਾਜਪਤ ਨਗਰ) ਨੂੰ ਧਰਮ ਪ੍ਰਚਾਰ ਕਮੇਟੀ ਦਾ ਵਾਈਸ ਚੇਅਰਮੈਨ ਥਾਪਿਆ ਹੈ। ਪਾਰਟੀ ਦਫ਼ਤਰ ‘ਚ ਹੋਏ ਸੰਖੇਪ ਸਮਾਗਮ ‘ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ ਅਤੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਕੋ-ਚੇਅਰਮੈਨ ਬੀਬੀ ਮਨਦੀਪ ਕੌਰ ਬਖਸ਼ੀ ਨੇ ਬੀਬੀ ਅਰੋੜਾ ਨੂੰ ਉਨ੍ਹਾਂ ਦਾ ਨਿਯੂਕਤੀ ਪਤੱਰ ਅਤੇ ਸਿਰੋਪਾਓ ਭੇਟ ਕੀਤਾ। ਇਸ ਮੌਕੇ ਬੀਬੀ ਬਖਸ਼ੀ ਨੇ ਕਮੇਟੀ ਪ੍ਰਬੰਧਕਾ ਦਾ ਧੰਨਵਾਦ ਕਰਦੇ ਹੋਏ ਬੀਬੀ ਅਰੋੜਾ ਵੱਲੋਂ ਇਸ ਸੇਵਾ ਨੂੰ ਪੂਰੀ ਤੰਨਦੇਹੀ ਨਾਲ ਨਿਭਾਉਣ ਦੀ ਆਸ ਪ੍ਰਗਟਾਈ। ਇਸਤ੍ਰੀ ਵਿੰਗ ਦੀਆਂ ਅਹੁਦੇਦਾਰ ਬੀਬੀ ਰਮਨਦੀਪ ਕੌਰ, ਸਤਵਿੰਦਰ ਕੌਰ, ਗੁਰਜੀਤ ਕੌਰ ਵਾਹੀ, ਦਵਿੰਦਰ ਕੌਰ, ਪਰਵਿੰਦਰ ਕੌਰ ਨੀਟਾ, ਬਲਵਿੰਦਰ ਕੌਰ, ਇਸ਼ਪ੍ਰੀਤ ਕੌਰ, ਕੁਲਦੀਪ ਕੌਰ ਆਦਿਕ ਨੇ ਇਸ ਮੌਕੇ ਹਾਜਰੀ ਭਰਦੇ ਹੋਏ ਬੀਬੀ ਅਰੋੜਾ ਨੂੰ ਵਧਾਈ ਦਿੱਤੀ। 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply