Tuesday, November 24, 2026

ਡੀ.ਏ.ਵੀ ਕਾਲਜ ਵਿਖੇ ਐਨ.ਸੀ.ਸੀ ਆਰਮੀ ਵਿੰਗ ਨੇ ਪੌਦੇ ਲਗਾਏ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 11 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ PPN2608201706ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਵਾਤਾਵਰਣ ਸੰਭਾਲ ਦੇ ਪ੍ਰਤੀ ਜਾਗਰੂਕ ਕਰਨ ਹਿੱਤ ਡੀ.ਏ.ਵੀ ਕਾਲਜ ਦੇ ਐਨ.ਸੀ.ਸੀ ਆਰਮੀ ਵਿੰਗ ਵਿਭਾਗ ਵਲੋਂ ਕਾਲਜ ਵਿੱਚ ਪੂਦੇ ਲਗਾਉਣ ਦੀ ਮੁਹਿੰਮ  ਦਾ ਆਗਾਜ਼ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਪਣੇ ਹੱਥਾਂ ਨਾਲ ਇਕ ਪੌਦਾ ਲਗਾਇਆ।ਇਸ ਮੌਕੇ ਬੋਲਦੇ ਹੋਏ ਉਨ੍ਹਾਂ ਨੇ ਐਨ.ਸੀ.ਸੀ ਵਾਲੰਟੀਅਰਾਂ ਨੂੰ ਮਨੁੱਖੀ ਜੀਵਨ ਦੀ ਰੁੱਖਾਂ `ਤੇ ਨਿਰਭਰਤਾ ਅਤੇ ਮਾਹੌਲ ਨੂੰ ਪ੍ਰਦੂਸ਼ਣ ਰਹਿਤ ਕਰਨ ਵਿੱਚ ਪੌਦਿਆਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ, ਜਦਕਿ ਇਸ ਦੌਰਾਨ ਐਨ.ਸੀ.ਸੀ ਇਨਫੈਂਟਰੀ ਦੇ ਪ੍ਰੋਗਰਾਮ ਅਫਸਰ ਕਮਲ ਕਿਸ਼ੋਰ ਨੇ ਕੈਡੇਟਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਕੈਡਿਟਾਂ ਦੇ ਇਲਾਵਾ ਪ੍ਰੋ. ਲਕਸ਼ਮੀ ਕਾਂਤ ਅਤੇ ਪ੍ਰੋ. ਨੀਰਜ ਗੁਪਤਾ ਆਦਿ ਨੇ ਵੀ ਪੋਦੇ ਲਗਾਏ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply