Thursday, April 30, 2026

ਬ੍ਰਿਗੇਡੀਅਰ ਧੀਮਾਨ ਨੇ ਐਨ.ਸੀ.ਸੀ ਗਰੁੱਪ ਨੂੰ ਹਮੇਸ਼ਾਂ ਬੁਲੰਦੀਆਂ `ਤੇ ਲਿਜਾਣ ਦੇ ਯਤਨ ਕੀਤੇ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਪਣਾ ਕਾਰਜਕਾਲ ਪੂਰਾ ਕਰਦੇ ਹੋਏ ਮਿਤੀ 31-08-2017 ਨੂੰ ਰਿਟਾਇਰ ਹੋ ਰਹੇ PPN3008201703ਐਨ.ਸੀ.ਸੀ ਗਰੁੱਪ ਦੇ ਕਮਾਂਡਿੰਗ ਅਫਸਰ ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ, ਜਿੰਨਾਂ ਨੇ ਇਸ ਤੋ ਪਹਿਲਾਂ ਆਪਣੇ ਪਿੱਛਲੇ ਕਾਰਜਕਾਲ `ਚ ਬਤੌਰ ਡਿਪਟੀ ਡੀ.ਜੀ ਐਨ.ਸੀ.ਸੀ (ਐਨ.ਈ.਼ਆਰ ਖੇਤਰ) ਵਿੱਚ ਸੇਵਾਵਾਂ ਦਿੱਤੀਆਂ, ਦੀਆਂ ਉਪਲੱਬਧੀਆਂ `ਤੇ ਮਾਣ ਕਰਦੇ ਹੋਏ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ ਕੀਤਾ ਗਿਆ।ਇਸ ਮੌਕੇ 11 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ, ਕਰਨਲ ਰਾਜੀਵ ਪੂਨੀਆਂ ਤੇ ਹੋਰ ਅਫਸਰਾਂ ਨੇ ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ ਦੀ ਸ਼ਖਸੀਅਤ ਬਾਰੇ ਜਿੱਥੇ ਚਾਨਣਾ ਪਾਇਆਂ। ਉਨਾਂ ਕਿਹਾ ਕਿ ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ ਨੇ ਆਪਣੇ ਇਸ ਕਾਰਜਕਾਲ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਦੇ ਪ੍ਰਮੁੱਖ ਕਾਲਜਾਂ ਤੇ ਸੰਸਥਾਵਾਂ ਵਿਚ ਸਫਲਤਾਪੂਰਵਕ ਪਰਸੈਨਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਦੀ ਲੜੀ ਚਲਾਈ, ਜਿਸ ਤੋਂ ਉਤਸ਼ਾਹਿਤ ਹੋ ਕੇ ਅੰਮ੍ਰਿਤਸਰ ਗਰੁੱਪ ਦੇ ਬਹੁਤ ਸਾਰੇ ਕੈਡਿਟ ਸਿਲੈਕਸ਼ਨ ਵਿਚ ਪੂਰਨ ਤੌਰ `ਤੇ ਕਾਮਯਾਬ ਹੋਏ।ਉਹਨਾਂ ਆਪਣੇ ਕਾਰਜਕਾਲ ਵਿੱਚ ਅੰਮ੍ਰਿਤਸਰ ਐਨ.ਸੀ.ਸੀ ਗਰੁੱਪ ਨੂੰ ਹਮੇਸ਼ਾਂ ਬੁਲੰਦੀਆਂ `ਤੇ ਲਿਜਾਣ ਦਾ ਯਤਨ ਕਰਦੇ ਹੋਏ ਕੈਡਿਟਾਂ ਨੂੰ ਵੱਖ-ਵੱਖ ਖੇਤਰਾਂ ਵਿਚ ਟ੍ਰੇਨਿੰਗ ਪ੍ਰੋਗਰਾਮਾਂ `ਤੇ ਭੇਜਿਆ ਅਤੇ ਹਮੇਸ਼ਾਂ ਉਹਨਾਂ ਅੰਦਰ ਉਤਸ਼ਾਹ ਦਾ ਸੰਚਾਰ ਕੀਤਾ।ਉੱਥੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾਂ ਕਰਦੇ ਹੋਏ ਉਹਨਾਂ ਵੱਲੋ ਐਨ.ਸੀ.ਸੀ ਦੀ ਤਰੱਕੀ ਲਈ ਕੀਤੇ ਯਤਨਾ ਦੀ ਭਰਪੂਰ ਪ੍ਰਸੰਸਾ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply