Tuesday, March 24, 2026

ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੇ ਸੇਵਾ ਦਰਸ਼ਨ `ਤੇ ਕਰਵਾਇਆ ਵਿਸ਼ੇਸ਼ ਸੈਮੀਨਾਰ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਸੰਸਕ੍ਰਿਤ ਵਿਭਾਗ ਵਲੋਂ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੇ PPN0409201703ਸੇਵਾ ਦਰਸ਼ਨ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਜਿਸ ਵਿੱਚ ਸੰਸਕ੍ਰਿਤ ਦੇ ਵਿਦਿਆਰਥੀਆਂ ਨੇ ਭਗਤ ਜੀ ਦੇ ਪਰ ਸਲੋਕਾਂ ਦਾ ਪਾਠ ਕੀਤਾ।ਸੈਮੀਨਾਰ ਦੇ ਮੁੱਖ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸ੍ਕ੍ਰਿਤ ਵਿਭਾਗ ਮੁਖੀ ਪ੍ਰੋ. ਡਾ. ਦਲਬੀਰ ਸਿੰਘ ਸਨ, ਜਿੰਨਾਂ ਦਾ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਸਵਾਗਤ ਕੀਤਾ।
ਪ੍ਰੋ. ਡਾ. ਦਲਬੀਰ ਸਿੰਘ ਚਾਹਲ ਨੇ ਸੈਮੀਨਾਰ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਨੂੰ ਸੇਵਾ ਦੇ ਸੰਸਕਾਰ ਵੇਦਾਂ ਅਤੇ ਗੁਰੂਆਂ ਤੋਂ ਮਿਲੇ।ਉਨਾਂ ਦਾ ਮੰਨਣਾ ਸੀ ਕੀ ਸੇਵਾ ਹੀ ਸਭ ਤੋਂ ਵੱਡਾ ਤਪ  ਹੈ ਅਤੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਤੇ ਸੰਸਾਰ ਵਿੱਚ ਇਸ ਸੇਵਾ ਨਾਲ ਮਨੁੱਖ ਪਰਮਾਤਮਾ ਨੂੰ ਪਾ ਲੈਂਦਾ ਹੈ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵੀ ਇਸ ਸਮੇਂ ਭਗਤ ਪੂਰਨ ਸਿੰਘ ਦੇ ਜੀਵਨ `ਤੇ ਰੋਸ਼ਨੀ ਪਾਈ, ਜਦਕਿ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਦਲਦੀਪ ਸਿਘ ਆਰੀਆ ਨੇ ਮੁੱਖ ਬੁਲਾਰੇ ਤੋ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਗੁਰਦਾਸ ਸੇਖੋਂ, ਡਾ. ਬੀ.ਐੇਸ ਬੱਲ, ਪ੍ਰੋ. ਪੀ.ਐਸ ਰੰਧਾਵਾ, ਪ੍ਰੋ. ਵਿਪਿਨ ਕੁਮਾਰ, ਪ੍ਰੋ. ਸੁਰਿੰਦਰ ਕੁਮਾਰ ਤੇ ਪ੍ਰੋ. ਬਬਸ਼ਾ ਮੇਂਗੀ ਆਦਿ ਵੀ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply