Tuesday, November 24, 2026

ਦੇਸ਼ ਭਗਤ ਬਾਬਾ ਬਿਸ਼ਨ ਸਿੰਘ ਬੁੱਟਰ ਦਾ ਸ਼ਹੀਦੀ ਦਿਹਾੜਾ ਮਨਾਇਆ

PPN0809201716ਚੌਕ ਮਹਿਤਾ, 8 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)  ਉਘੇ ਦੇਸ਼ ਭਗਤ ਬਾਬਾ ਬਿਸ਼ਨ ਸਿੰਘ ਬੁੱਟਰ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਪਿੰਡ ਬੁੱਟਰ ਸਿਵੀਆ ਵਿਖੇ ਮਨਇਆ ਗਿਆ।ਇਸ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੇ ਸਪੁੱਤਰ ਜੇ.ਈ ਕਸ਼ਮੀਰ ਸਿੰਘ ਬੁੱਟਰ ਅਤੇ ਓਹਨਾਂ ਦੇ ਪੋਤਰੇ ਗੁਰਜੀਤ ਸਿੰਘ ਨੂੰ ਕੁਲਦੀਪ ਰਾਏ ਬੁੱਟਰ, ਰਾਗੀ ਜੋਗਿੰਦਰ ਸਿੰਘ, ਮੈਂਬਰ ਬਲਵਿਦਰ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ ਆਦਿ ਵਲੋਂ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਥੇ ਜਿਕਰਯੋਗ ਹੈ ਕਿ ਬਾਬਾ ਬਿਸ਼ਨ ਸਿੰਘ ਬੁੱਟਰ ਉਨਾਂ ਦੇਸ਼ ਭਗਤਾਂ ਦੇ ਆਗੂ ਸਨ, ਜਿਨ੍ਹਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਫੌਜ ਵਿਚੋਂ ਬਗਾਵਤ ਕਰਦਿਆਂ ਬਰਤਾਨਵੀ ਸਾਮਰਾਜ ਨੂੰ ਚੁਣੌਤੀ ਦਿੱਤੀ ਸੀ ਅਤੇ 6 ਸਤੰਬਰ 1940 ਨੂੰ ਦੇਸ਼ ਭਗਤ ਬਾਬਾ ਬਿਸ਼ਨ ਸਿੰਘ ਬੁੱਟਰ ਨੂੰ ਉਸ ਦੇ ਕਰੀਬੀ ਤਿੰਨ ਸਾਥੀਆਂ ਸਮੇਤ ਸਿਕੰਦਰਾਬਾਦ ਦੀ ਜੇਲ ਵਿਚ ਫਾਂਸੀ ਦੇ ਦਿੱਤੀ ਗਈ ਸੀ, ਜਦਕਿ ਕਈ ਹੋਰ ਦੇਸ਼ ਭਗਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply