Sunday, March 15, 2026

ਦਸਮ ਬਾਣੀ ’ਤੇ ਨਿਸਚਾ ਰਖਣ ਦਾ ਲੋਕ ਵਿਖਾਵਾ ਕਰ ਰਹੇ ਹਨ ਸਰਨਾ- ਰਾਣਾ

ਨਵੀਂ ਦਿੱਲੀ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਮੁਆਫੀ ਤੋਂ paramjeet-singh-rana-1ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਭੂਮਿਕਾ ਬਾਰੇ ਵਿਰੋੋਧੀ ਧਿਰ ਵੱਲੋਂ ਚੁੱਕੇ ਗਏ ਮਸਲੇ ਨੂੰ ਕਮੇਟੀ ਨੇ ਵਿਰੋੋਧੀਆਂ ਦੀ ਹਤਾਸ਼ਾ ਕਰਾਰ ਦਿੱਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਡੇਰਾ ਮੁਖੀ ਬਾਰੇ ਗੱਲ ਕਰਨ ਤੋਂ ਪਹਿਲਾ ਆਪਣੇ ਕੀਤੇ ਕਾਰਜਾਂ ਵੱਲ ਝਾਤ ਪਾਉਣ ਦੀ ਸਲਾਹ ਦਿੱਤੀ ਹੈ।
ਰਾਣਾ ਨੇ ਸਵਾਲ ਕੀਤਾ ਕਿ 2007 ’ਚ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਕੇ ਗਏ ਸਰਨਾ, ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਉਨ੍ਹਾਂ ਨੂੰ ਇਹ ਮੁਆਫੀਨਾਮਾ ਕਿਸ ਨੇ, ਕਿਉਂ ਅਤੇ ਕਿਥੇ ਦਿੱਤਾ ਸੀ।ਕੀ ਸਰਨਾ ਇਸ ਮੁਆਫੀਨਾਮੇ ਨੂੰ ਲੈਣ ਲਈ ਡੇਰਾ ਸਿਰਸਾ ਗਏ ਸੀ ਜਾਂ ਡੇਰਾ ਮੁਖੀ ਇਨ੍ਹਾਂ ਦੇ ਘਰ ਪੰਜਾਬੀ ਬਾਗ ਆਇਆ ਸੀ।
2015 ’ਚ ਡੇਰਾ ਮੁਖੀ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਪਟਾਰਾ ਕਰਨ ਉਪਰੰਤ ਦਿੱਲੀ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਜਥੇਦਾਰ ਸਾਹਿਬਾਨ ਨਾਲ ਸੀ੍ਰ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਮੁਲਾਕਾਤ ਨੂੰ ਸਰਨਾ ਵੱਲੋਂ ਡੇਰਾ ਮੁਖੀ ਦੇ ਸਮਰਥਨ ਵੱਜੋਂ ਪਰਿਭਾਸ਼ਿਤ ਕਰਨ ’ਤੇ ਵੀ ਰਾਣਾ ਨੇ ਸਖ਼ਤ ਇਤਰਾਜ਼ ਜਤਾਇਆ।ਰਾਣਾ ਨੇ ਕਿਹਾ ਕਿ ਦਿੱਲੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਫੈਸਲੇ ਦਾ ਸਨਮਾਨ ਕਰਨ ਨੂੰ ਦਿੱਲੀ ਦੀ ਸੰਗਤਾਂ ਨਾਲ ਵੱਚਨਬਧ ਹੈ।ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਬਰਕਰਾਰ ਰਖਣ ਲਈ ਜਥੇਦਾਰ ਸਾਹਿਬਾਨਾਂ ਦੇ ਫੈਸਲੇ ਦੀ ਹਿਮਾਇਤ ਜਰੂਰੀ ਬਣਦੀ ਸੀ।
ਸਰਨਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ’ਤੇ ਪੂਰਨ ਭਰੋਸਾ ਜਤਾਉਣ ਦੇ ਕੀਤੇ ਗਏ ਦਾਅਵੇ ਨੂੰ ਰਾਣਾ ਨੇ ਅੱਧੇ ਸੱਚ ਵੱਜੋਂ ਦੱਸਿਆ। ਰਾਣਾ ਨੇ ਕਿਹਾ ਕਿ ਇੱਕ ਪਾਸੇ ਸਰਨਾ 2 ਬਾਣੀਆਂ ਨਾਲ ਅੰਮ੍ਰਿਤ ਸੰਚਾਰ ਕਰਾਉਣ ਵਾਲੇ ਲੋਕਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਤੇ ਦੂਜ਼ੇ ਪਾਸੇ ਦੱਸਮ ਬਾਣੀ ’ਤੇ ਨਿਸ਼ਚਾ ਰਖਣ ਦਾ ਲੋਕ ਵਿਖਾਵਾ ਕਰਦੇ ਹਨ।ਦਸ਼ਮ ਬਾਣੀ ਦੇ ਵਿਰੋਧੀ ਰਾਗੀ ਦਰਸ਼ਨ ਸਿੰਘ, ਹਰਜਿੰਦਰ ਸਿੰਘ ਦਲਬੀਰ, ਸਰਬਜੀਤ ਸਿੰਘ ਧੂੰਦਾ ਅਤੇ ਜਗਤਾਰ ਸਿੰਘ ਜਾਚਕ ਨਾਲ ਸਰਨਾ ਦੀ ਨੇੜ੍ਹਤਾ ’ਤੇ ਵੀ ਰਾਣਾ ਨੇ ਸਵਾਲ ਚੁੱਕੇ।
ਰਾਣਾ ਨੇ ਕਿਹਾ ਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਪਾਸੋਂ ਦਸ਼ਮ ਬਾਣੀ ਤੋਂ ਬਿਨਾਂ ਨਿਤਨੇਮ ਦਾ ਗੁਟਕਾ ਛਾਪਣ ਕਰਕੇ ਕੀ ਸਰਨਾ ਕੌਮ ਤੋਂ ਹੁਣ ਮੁਆਫੀ ਮੰਗਣਗੇ।  ਰਾਣਾ ਨੇ ਸਰਨਾ ਨੂੰ ਦੁਵਿੱਧਾ ਭਰੀ ਸਿਆਸਤ ’ਚੋਂ ਬਾਹਰ ਨਿਕਲ ਕੇ ਪੂਰਾ ਸੱਚ ਬੋਲਣ ਦੀ ਨਸੀਹਤ ਦਿੱਤੀ।ਰਾਣਾ ਨੇ ਪੁਛਿਆ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕੱਲ ਤੱਕ ਆਰ.ਐਸ.ਐਸ ਦਾ ਏਜੰਟ ਗਰਦਾਉਂਦੇ ਹੋਏ ਉਨ੍ਹਾਂ ’ਤੇ ਕਾਤਿਲਾਨਾ ਹਮਲਾ ਕਰਾਉਣ ਵਾਲੇ ਸਰਨਾ ਵੱਲੋਂ ਹੁਣ ਗਿਆਨੀ ਇਕਬਾਲ ਸਿੰਘ ਤੋਂ ਸਿਰੋਪਾ ਪ੍ਰਾਪਤ ਕਰਨਾ ਕਿ ਦੋਹਰੀ ਵਿਚਾਰਧਾਰਾ ਦਾ ਪ੍ਰਤੀਕ ਨਹੀਂ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply