ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ
ਧਾਰਮਿਕ ਸਮਾਗਮ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ `ਚ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ਅਤੇ ਸੁਸਾਇਟੀ ਦੀਆਂ ਮੈਂਬਰਾਂ ਬੀਬੀਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ।ਉਪਰੰਤ ਅਰਦਾਸ ਰਾਕੇਸ਼ ਸਿੰਘ ਖਾਲਸਾ ਵਲੋਂ ਕੀਤੀ ਗਈ। ਇਥੇ ਜ਼ਿਕਰਯੋਗ ਇਹ ਹੈ ਕਿ ਕੁਲਦੀਪ ਸਿੰਘ ਵਲੋਂ ਆਪਣੇ ਬਜੁੱਰਗਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕੀਤਾ ਗਿਆ, ਲੇਕਿਨ ਉਨਾਂ ਦਾ ਸ਼ਰਾਧ ਨਾ ਮਨਾ ਕੇ ਧਾਰਮਿਕ ਸਮਾਗਮ ਕਰਵਾਇਆ।ਇਸ ਮੌਕੇ ਐਸ.ਜੀ.ਪੀ.ਸੀ.ਦੀ ਕਾਰਜਕਾਰੀ ਮੈਂਬਰਾ ਬੀਬੀ ਜੋਗਿੰਦਰ ਕੌਰ ਨੇੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪਾਪਤ ਕੀਤਾ ਅਤੇ ਗ੍ਰਹਿ ਨਿਵਾਸੀ ਪਰਿਵਾਰ ਨੂੰ ਸੁਸਾਇਟੀ ਵਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ।ਹਾਜ਼ਰ ਮੈਂਬਰਾਂ ਵਿੱਚ ਅਮਰਜੀਤ ਸਿੰਘ, ਜਰਨੈਲ ਸਿੰਘ, ਭਾਈ ਚਰਨਜੀਤ ਸਿੰਘ, ਰਾਕੇਸ਼ ਸਿੰਘ, ਜੋਗਿੰਦਰ ਸਿੰਘ ਮੱਕੜ, ਗੁਰਦਰਸ਼ਨ ਸਿੰਘ, ਕੇਵਲ ਸਿੰਘ, ਭੋਲਾ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਸੇਠੀ ਆਦਿ ਸਨ।ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media