ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਵਲ ਸਰਜਨ ਡਾ. ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ
ਟੀਕਾਕਰਨ ਅਫਸਰ ਡਾ. ਜਾਗਿ੍ਰਤੀ ਚੰਦਨ ਤੇ ਜਿਲਾ ਪ੍ਰੀਵਾਰ ਭਲਾਈ ਅਫਸਰ ਡਾ. ਰੰਜੂ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਜਸਤੇਜ ਸਿੰਘ ਕੁਲਾਰ ਦੀ ਯੋਗ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਅਭਿਆਨ ਅਧੀਨ ਸੀ.ਐਚ.ਸੀ ਆਲਮਵਾਲਾ ਵਿਖੇ ਗਰਭਵਤੀ ਔਰਤਾਂ ਦੇ ਮੁਫਤ ਟੈਸਟ ਕੀਤੇ ਗਏ।ਮੈਡੀਕਲ ਅਫਸਰ ਡਾ. ਸੰਜਨਾ ਸਹੋਲੀ ਵਲੋਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ।ਬੀ.ਈ.ਈ ਮਾਲਵਿੰਦਰ ਸਿੰਘ ਤੇ ਸੁਖਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਹਰ ਮਹੀਨੇ ਦੀ 9 ਤਾਰੀਖ ਨੂੰ ਗਰਭਵਤੀ ਔਰਤਾਂ ਦੀ ਮੁਫਤ ਜਾਂਚ ਤੇ ਟੈਸਟ ਕੀਤੇ ਜਾਦੇ ਹਨ।ਗਰਭ ਅਵੱਸਥਾ ਦੌਰਾਨ ਔਰਤਾਂ ਵਿੱਚ ਖੂਨ ਦੀ ਕਮੀ ਹੋ ਜਾਦੀ ਹੈ। ਜਿਸ ਦੀ ਜਾਂਚ ਕਰਕੇ ਉਨਾਂ ਨੂੰ ਖੂਨ ਪੂਰਾ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਦੀਆਂ ਹਨ ।ਇਸ ਤੋਂ ਇਲਾਵਾ ਕਾਲੇ ਪੀਲੀਏ; ਐਚ.ਸੀ.ਵੀ; ਬਲੱਡ ਸ਼ੂਗਰ, ਐਚ.ਆਈ.ਵੀ ਤੇ ਬਲੱਡ ਗਰੁੱਪ ਦੇ ਵੀ ਮੁੱਫਤ ਟੈਸਟ ਹੁੰਦੇ ਹਨ।ਇਸ ਸਮੇਂ ਤਰਸੇਮਪਾਲ ਐਲ.ਟੀ ਵਲੋਂ ਟੈਸਟ ਕੀਤੇ ਗਏ। ਡਾ. ਅਰਪਣ ਮਦਨ ਲਾਲ ਚੀਫ ਫਰਮਾਸਿਸਟ, ਸਰਬਜੀਤ ਕੌਰ ਸਟਾਫ ਨਰਸ ਰਾਜਵੀਰ ਕੌਰ ਤੇ ਨਸੀਬ ਕੌਰ ਵਲੋਂ ਵੀ ਸਹਿਯੋਗ ਦਿੱਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media