ਡਿਮਾਂਡ ਸਰਵੇ ਫਾਰਮ 30 ਸਤੰਬਰ ਤੱਕ ਕੀਤੇ ਜਾਣਗੇ ਅਪਲਾਈ
ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਸਭਨਾਂ ਲਈ ਮਕਾਨ ਮਿਸ਼ਨ ਦਾ ਸਪਨਾ ਪੂਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ
ਸ਼ਹਿਰੀ ਆਵਾਸ ਯੋਜਨਾ ਸ਼ਹਿਰੀ ਬੇ-ਘਰ ਪਰਿਵਾਰਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ।ਘੱਟ ਵਿਆਜ ਦਰ ’ਤੇ ਜ਼ਿਆਦਾ ਲੋਨ ਮੁਹੱਈਆ ਕਰਵਾਉਣ ਲਈ ਇਸ ਯੋਜਨਾ ਨੂੰ ਸ਼ੁਰੂ ਕਰਨਾ ਸਰਕਾਰ ਦਾ ਬਹੁਤ ਹੀ ਸੁਚੱਜਾ ਤੇ ਨਿਵੇਕਲਾ ਉਪਰਾਲਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸ਼ਹਿਰਾਂ ’ਚ ਪਛੜੀ ਤੇ ਹੋਰ ਜਾਤੀਆਂ ਨੂੰ ਵੀ ਇਸ ਯੋਜਨਾ ਤਹਿਤ ਕਾਫੀ ਲਾਭ ਪ੍ਰਾਪਤ ਹੋਵੇਗਾ। ਉਨਾਂ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਸਥਿਤੀ ਵਾਲੇ ਬੇ-ਘਰ ਸ਼ਹਿਰੀ ਐਸ.ਸੀ. ਤੇ ਬੀ.ਸੀ. ਪਰਿਵਾਰਾਂ ਜਿੰਨਾਂ ਦੀ ਸਾਲਾਨਾ ਆਦਮਨ 3 ਲਖ ਰੁਪਏ ਤੱਕ ਹੋਵੇ ਉਸ ਨੂੰ ਈ.ਡਬਲਯੂ ਐਸ 325 ਵਰਗ ਗਜ਼ ਦਾ ਮਕਾਨ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਈ.ਡਬਲਯੂ ਐਸ ਕੈਟਾਗਰੀ ਤੇ ਹੋਰ ਜਾਤੀਆ ਤੇ ਲੋੜਵੰਦ ਲਾਭਪਾਤਰੀਆਂ ਨੂੰ 1.50 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰੈਡਿਟ ਲਿੰਕਡ ਸਬਸਿਡੀ ਅਧੀਨ ਮਕਾਨ ਬਣਾਉਣ ਲਈ ਜ਼ਿਨਾਂ ਸ਼ਹਿਰੀ ਪਰਿਵਾਰਾਂ ਦੀ ਆਮਦਨ 3 ਲੱਖ ਰੁਪਏ ਤੱਕ ਹੈ ਉਨਾਂ ਨੂੰ 6.5 ਵਿਆਜ ਦਰ ’ਤੇ 6 ਲੱਖ ਰੁਪਏ ਦਾ 20 ਸਾਲਾਂ ਲਈ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।ਇਸ ਤਰਾਂ ਵੱਖ-ਵੱਖ ਆਮਦਨ ਵਾਲੇ ਸ਼ਹਿਰੀ ਪਰਿਵਾਰਾਂ ਨੂੰ ਵੱਖ-ਵੱਖ ਵਿਆਜ ਦਰ ’ਤੇ ਲੋਨ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਮਕਾਨ ਦੀ ਉਸਾਰੀ ਜਾਂ ਵਰਤਮਾਨ ਮਕਾਨ ’ਚ ਵਾਧੇ ਕਰਨ ਲਈ 1.5 ਲੱਖ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਝੁੱਗੀ ਝੌਪੜੀਆਂ ਵਿੱਚ ਰਹਿਣ ਵਾਲੇ ਯੋਗ ਵਿਅਕਤੀਆਂ ਦਾ ‘ਸੀਤੂ ਸਲੱਮ ਰੀਡਿਵੈਲਪਮੈਂਟ ਸਕੀਮ’ ਅਧੀਨ ਮਕਾਨ ਮੁਹੱਈਆ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਪ੍ਰਾਰਥੀ ਬਾਲਗ ਹੋਣਾ, ਆਧਾਰ ਕਾਰਡ ਧਾਰਕ ਹੋਣਾ, ਪੰਜਾਬ ਦਾ ਵਸਨੀਕ ਹੋਣ ਦੇ ਨਾਲ-ਨਾਲ ਪਿਛਲੇ 10 ਵਰਿਆਂ ਤੋਂ ਪੰਜਾਬ ’ਚ ਨਿਵਾਸੀ ਲਾਜ਼ਮੀ ਹੋਣਾ ਹੈ।ਉਨਾਂ ਦੱਸਿਆ ਕਿ ਪ੍ਰਾਰਥੀ ਕੇਂਦਰ ਤੇ ਰਾਜ ਸਰਕਾਰ ਦੀ ਕਿਸੇ ਵੀ ਸਕੀਮ ਦਾ ਪਹਿਲਾਂ ਲਾਭ ਨਾ ਲੈ ਰਿਹਾ ਹੋਵੇ।ਉਨਾਂ ਕਿਹਾ ਕਿ ਉਪਰੋਕਤ ਸਰਤਾਂ ਪੂਰੀਆਂ ਕਰਨ ਵਾਲਾ ਪ੍ਰਾਰਥੀ ਜੋ ਪਠਾਨਕੋਟ ਵਿਖੇ ਰਹਿੰਦਾ ਹੈ ਉਹ ਨਗਰ ਨਿਗਮ ਪਠਾਨਕੋਟ ਅਤੇ ਜੋ ਸੁਜਾਨਪੁਰ ਵਿੱਚ ਰਹਿੰਦਾ ਹੈ ਉਹ ਨਗਰ ਕੋਸਲ ਸੁਜਾਨਪੁਰ ਵਿਖੇ ਆਪਣੀ ਬਿਨੇ ਪੱਤਰ ਦਰਜ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਉਨਾਂ ਦਾ ਉਦੇਸ ਹੈ ਕਿ ਲੋੜੀਂਦੀ ਸ਼ਰਤਾਂ ਪੂਰੀਆਂ ਕਰਨ ਵਾਲੇ ਲੋੜਵੰਦ ਬੇ-ਘਰ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਵਾਲੇ ਲਾਭਪਾਤਰੀ ਡਿਮਾਂਡ ਸਰਵੇ ਫਾਰਮਜ਼ ਨਗਰ ਨਿਗਮ ਪਠਾਨਕੋਟ, ਨਗਰ ਕੋਸਲ ਸੁਜਾਨਪੁਰ ਜਾਂ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਕੀਮ ਲਈ 30 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media