ਬ੍ਰਿਸਬੇਨ (ਆਸਟਰੇਲੀਆ), 12 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ)- ਪੰਜਾਬੀ ਜਿਥੇ ਵੀ ਜਾਂਦੇ ਨੇ, ਆਪਣਾ ਵਿਰਸਾ, ਮੇਲੇ ਅਤੇ ਤਿਉਹਾਰ ਨਾਲ ਹੀ ਲੈ ਕੇ ਜਾਂਦੇ
ਹਨ।ਤਿਉਹਾਰਾਂ ਦਾ ਮੌਸਮ ਨੇੜੇ ਹੈ ਤੇ ਵਿਦੇਸ਼ਾਂ `ਚ ਵੀ ਧੂਮ ਧਾਮ ਨਾਲ ਮੇਲਿਆਂ ਦੀਆਂ ਤਿਆਰੀਆਂ ਚੱਲ ਰਹੀਆ ਨੇ ।ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ 23 ਸਤੰਬਰ ਨੂੰ ਬ੍ਰਿਸਬੇਨ ਫੋਕ ਵੈਰੀਅਰਜ਼ ਅਤੇ ਨਿਊ ਇੰਗਲੈਂਡ ਕਾਲਜ ਸਾਂਝੇ ਤੌਰ `ਤੇ `ਤੀਆਂ ਨੌਰਥ ਦੀਆਂ` ਕਰਵਾ ਰਹੇ ਹਨ, ਜੋ ਕਿ ਐਸਪਲੇ ਸਟੇਟ ਸਕੂਲ, ਐਸਪਲੇ ਵਿਚ ਮਨਾਈਆਂ ਜਾਣਗੀਆ।ਫੋਕ ਵੈਰੀਅਰਜ਼ ਭੰਗੜਾ ਗਰੁਪ ਦੇ ਸੰਚਾਲਕ ਪ੍ਰੀਤ ਸਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਨਿੱਕੀ ਸੋਹੀ, ਜਯੋਤੀ ਅਮਰਜੀਤ ਗੋਰਾਇਆ, ਹਰਵਿੰਦਰ ਰਿੱਕੀ ਅਤੇ ਉਹ ਆਪ ਖੁਦ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਹਨ।ਪ੍ਰੀਤ ਨੇ ਅੱਗੇ ਦਸਿਆ ਕਿ ਪ੍ਰੋਗਰਾਮ ਵਿਚ ਦੂਰੋ ਨੇੜਿਉ ਵੱਖ ਵੱਖ ਉਮਰ ਵਰਗ ਵਿੱਚ ਗਿੱਧੇ ਅਤੇ ਫੋਕ ਡਾਂਸ ਦੀਆਂ ਟੀਮਾਂ ਭਾਗ ਲੈ ਰਹੀਆ ਹਨ।ਬਚਿਆਂ ਦੇ ਡਾਂਸ, ਗਰੁਪ ਡਾਂਸ, ਮਿਸ ਅਤੇ ਮਿਸਿਜ਼ ਕਿੳੂਟ ਤੀਆਂ ਮੁਟਿਆਰ ਦੀ ਤਿਆਰੀ ਫੋਕ ਵੈਰੀਅਰਜ਼ ਅਕਾਦਮੀ ਵਿੱਚ ਪ੍ਰੀਤ ਸਿਆਂ ਅਤੇ ਟੀਮ ਵਲੋ ਕਰਵਾਈ ਜਾ ਰਹੀ ਹੈ। ਮਾਤ ਭਾਸ਼ਾ ਪੰਜਾਬੀ ਨਾਲ ਬੱਚਿਆਂ ਨੂੰ ਜੋੜਨ ਲਈ ਕਈ ਗਤੀਵਿਧੀਆਂ ਉਲੀਕੀਆਂ ਗਈਆਂ ਹਨ।ਇਸ ਮੌਕੇ ਲੋਕਲ ਐਮ.ਪੀ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੂੰ ਖਾਸ ਤੌਰ `ਤੇ ਸੱਦਾ ਪੱਤਰ ਭੇਜੇ ਗਏ ਹਨ।ਮੰਚ ਦਾ ਸੰਚਾਲਨ ਜਯੋਤੀ ਅਮਰਜੀਤ ਅਤੇ ਹਰਵਿੰਦਰ ਰਿਕੀ ਵਲੋ ਕੀਤਾ ਜਾਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media