Sunday, March 22, 2026

ਲੋੜਵੰਦ ਔਰਤਾਂ ਨੂੰ ਵੰਡੀਆਂ 21 ਸਿਲਾਈ ਮਸ਼ੀਨਾਂ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਰਿਆ ਪ੍ਰਦੇਸਿ਼ਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਵੱਲੋਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ PPN1209201707ਵਿਖੇ ਇੱਕ ਪਵਿੱਤਰ ਹਵਨ ਦਾ ਅਯੋਜਨ ਕੀਤਾ ਗਿਆ।ਇਸ ਮੌਕੇ `ਤੇ ਮਾਣਯੋਗ ਪ੍ਰਧਾਨ, ਆਰਿਆ ਪ੍ਰਦੇਸਿ਼ਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ (ਆਈ) ਤੇ ਏਡਿਡ ਸਕੂਲ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਸਨ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਸੈਕਟਰੀ ਆਰਿਆ ਪ੍ਰਦੇਸ਼ਿਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਤੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਵੀ ਇਸ ਮੌਕੇ `ਤੇ ਹਾਜ਼ਰ ਸਨ।ਪ੍ਰਸਿੱਧ ਸਨਅਤਕਾਰ ਸੁਰਿੰਦਰ ਮਹਿਰਾ (ਦੁਬਈ), ਕਮਲ ਮਹਿਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਸ਼ਮਾ ਮਹਿਰਾ ਤੋਂ ਇਲਾਵਾ ਸ਼੍ਰੀਮਤੀ ਲਖਵਿੰਦਰ ਕੌਰ ਟੀਚਰ ਇੰਚਾਰਜ ਬੀ.ਬੀ.ਕੇ ਡੀ.ਏ.ਵੀ ਸਕੂਲ, ਯਾਸੀਨ ਰੋਡ ਅਤੇ ਸ੍ਰੀਮਤੀ ਸਿੰਮੀ ਲੂਥਰਾ ਕਾਰਜਕਾਰੀ ਹੈਡ ਮਿਸਟ੍ਰੈਸ ਡੀ.ਏ.ਵੀ ਰੈਡ ਕਰਾਸ ਫਾਰ ਸਪੈਸ਼ਲ ਚਿਲਡਰਨ ਵੀ ਇਸ ਮੌਕੇ `ਤੇ ਹਾਜ਼ਰ ਸਨ ।
ਆਰਿਆ ਪ੍ਰਦੇਸਿ਼ਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਬੜੇ ਹੀ ਖੁੱਲੇ ਦਿਲ ਅਤੇ ਦ੍ਰਿੜ੍ਹ ਜ਼ਜ਼ਬੇ ਨਾਲ ਗਰੀਬਾਂ ਅਤੇ ਲੋੜਵੰਦਾਂ ਦਾ ਪੱਧਰ ਉਚਾ ਚੁੱਕਣ ਲਈ ਸਮੇਂ-ਸਮੇਂ ਤੇ ਯਤਨ ਕਰਦੀ ਹੈ।ਲੋੜਵੰਦ ਔਰਤਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਸੰਸਥਾ ਹਰ ਸਮੇਂ ਤੱਤਪਰ ਰਹਿੰਦੀ ਹੈ।ਪ੍ਰਧਾਨ ਆਰਿਆ ਪ੍ਰਦੇਸ਼ਿਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਜੇ.ਪੀ ਸੂੂਰ ਡਾਇਰੈਕਟਰ ਨੇ ਇਸ ਮੌਕੇ ਲੋੜਵੰਦ ਔਰਤਾਂ ਨੂੰ 21 ਸਿਲਾਈ ਮਸ਼ੀਨਾਂ ਵੰਡੀਆਂ ਤਾਂਕਿ ਉਹ ਆਪਣੇ ਪੈਰਾਂ ਸਿਰ ਹੋ ਕੇ ਪਰਿਵਾਰ ਦਾ ਨਿਰਬਾਹ ਕਰ ਸਕਣ।ਇਹ ਸਿਲਾਈ ਮਸ਼ੀਨਾਂ ਸੁਰਿੰਦਰ ਮਹਿਰਾ ਤੇ ਕਮਲ ਮਹਿਰਾ ਦੁਆਰਾ ਸਪਾਂਸਰ ਕੀਤੀਆਂ ਗਈਆਂ।ਮਹਿਰਾ ਪਰਿਵਾਰ ਸਮੇਂ-ਸਮੇਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਤੱਤਪਰ ਰਹਿੰਦਾ ਹੈ ।
ਪ੍ਰਧਾਨ ਆਰਿਆ ਪ੍ਰਦੇਸ਼ਿਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਸ੍ਰੀ ਜੇ.ਪੀ ਸ਼ੁਰ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵਿੱਤ ਮੁਤਾਬਕ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਲ ਪਾਈਏ।ਉਨ੍ਹਾਂ ਨੇ ਮਸ਼ੀਨਾਂ ਵੰਡਦੇ ਸਮੇਂ ਅਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪ ਵੀ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾ-ਲਿਖਾ ਕੇ ਜਿ਼ੰਮੇਵਾਰ ਨਾਗਰਿਕ ਬਣਾੳਣਾ ਚਾਹੀਦਾ ਹੈ।
ਉਨ੍ਹਾਂ ਨੇ ਇਸ ਸ਼ੁਭ ਕਾਰਜ ਵਾਸਤੇ ਮਹਿਰਾ ਭਰਾਵਾਂ ਦਾ ਵੀ ਧੰਨਵਾਦ ਕੀਤਾ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਆਪਣੀਆਂ ਸੁੱਭ-ਇੱਛਾਵਾਂ ਦਿੱਤੀਆਂ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਆਰਿਆ ਪ੍ਰਦੇਸ਼ਿਕ ਪ੍ਰਤੀਨਿੱਧੀ ਉਪ-ਸਭਾ ਪੰਜਾਬ ਦੇ ਮਹਾਨ ਕਾਰਜ ਜੋ ਸਮਾਜ ਦੇ ਭਲੇ ਲਈ ਕੀਤੇ ਜਾਂਦੇ ਹਨ ਦੀ ਤਾਰੀਫ ਕੀਤੀ `ਤੇ ਕਿਹਾ ਕਿ ਪ੍ਰਮਾਤਮਾ ਦੁਆਰਾ ਦਿਖਾਏ ਗਏ ਸਹੀ ਰਾਹ `ਤੇ ਚਲ ਕੇ ਹੀ ਅਸੀਂ ਦੂਜ਼ਿਆਂ ਦਾ ਭਲਾ ਕਰ ਸਕਦੇ ਹਾਂ ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply