
ਜਥੇਦਾਰ ਮੁਖਤਾਰ ਸਿੰਘ ਸੈਣੀ ਦਾ ਜਨਮ ਪਿੰਡ ਨੋਸ਼ਹਿਰਾ ਬਹਾਦਰ (ਗੁਰਦਾਸਪੁਰ) ਵਿਖੇ ਪਿਤਾ ਸ੍ਰ ਹਰਬੰਸ ਸਿੰਘ ਤੇ ਮਾਤਾ ਮਹਿੰਦਰ ਕੌਰ ਜੀ ਦੇ ਘਰ ਹੋਇਆ। ਉਹ ਆਪਣੇ ਭੈਣ ਭਰਾਵਾਂ ਵਿਚੋਂ ਸਭ ਤੋਂ ਵਢੇ ਸਨ। ਖੇਤੀ ਨਾਲ ਸਬੰਧਤ ਆਪਣੇ ਪਿਤਾ ਜੀ ਨਾਲ ਹੀ ਛੋਟੀ ਉਮਰੇ ਹੀ ਸਾਰਾ ਕੰਮ ਕਾਰ ਕਰਨਾ ਪੈ ਗਿਆ ਤੇ ਪਿਤਾ ਜੀ ਨਾਲ ਸਖਤ ਮਿਹਨਤ ਕਰਕੇ ਸਾਰੇ ਪਰਵਾਰ ਨੂੰ ਚੰਗੀ ਵਿਦਿਆ ਦੇ ਨਾਲ ਨਾਲ ਨੌਕਰੀਆਂ ਤੇ ਵੀ ਲਵਾਇਆ। ਉਹ ਭਾਵੇਂ ਸਕੂਲੀ ਵਿਦਿਆ ਤੋਂ ਵਾਂਝੇ ਰਹੇ ਪਰ ਫਿਰ ਵੀ ਲਗਨ ਹੋਣ ਕਰਕੇ ਪਿੰਡ ਦੇ ਗੁਰਦਵਾਰੇ ਦੇ ਗ੍ਰੰਥੀ ਜੀ ਪਾਸੋਂ ਗੁਰਮੁਖੀ ਦੀ ਵਿਦਿਆ ਗ੍ਰਹਿਣ ਕਰਕੇ ਪੰਜਾਬੀ ਦੀਆਂ ਅਖ਼ਬਾਰਾਂ, ਕਿਤਾਬਾਂ ਪੜ੍ਹਨ ਵਿਚ ਚੰਗੀ ਮੁਹਾਰਤ ਰਖਦੇ ਸਨ। ਉਨ੍ਹਾਂ ਦਾ ਪਤਲਾ ਤੇ ਫ਼ੁਰਤੀਲਾ ਸਰੀਰ, ਸਿਰੜੀ, ਰਾਜਨੀਤਿਕ ਤੇ ਸਮਾਜਿਕ ਸੋਚ ਰਖਣ ਵਾਲੇ ਜਥੇਦਾਰ ਮੁਖਤਾਰ ਸਿੰਘ ਸੈਣੀ ਦੇ ਨਾਂ ਨੂੰ ਸਾਰਾ ਇਲਾਕਾ ਚੰਗੀ ਤਰਾਂ ਜਾਣਦਾ ਹੈ।ਤਕਰੀਬਨ ਅੱਠ ਦਹਾਕਿਆਂ ਦੀ ਉਮਰ ਵਿਚ ਹੀ ਸੰਖੇਪ ਜਿਹੀ ਬੀਮਾਰੀ ਕਰਕੇ ਉਹ ਇਸ ਦੁਨੀਆਂ ਨੂੰ ਸਵੇਰ ਸਾਰ 8 ਜੁਲਾਈ 2014 ਨੂੰ ਅਲਵਿਦਾ ਕਹਿੰਦੇ ਹੋਏ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਧਰਮ ਪਤਨੀ ਬੀਬੀ ਬਿਆਸ ਕੌਰ ਜੀ ਨੇ ਤਨੋਂ-ਮਨੋ ਸੇਵਾ ਕਰਕੇ, ਨਵਪੀੜ੍ਹੀ ਨੂੰ ਇਕ ਮਿਸਾਲ ਪੇਸ਼ ਕੀਤੀ ਹੈ। ਆਪਣੇ ਪਿਛੇ ਆਪਣਾ ਹੱਸਦਾ ਵੱਸਦਾ ਪਰਵਾਰ, ਜਿਸ ਵਿਚ ਬੇਟੀ ਨਿਰਮਲ ਕੌਰ, ਬੇਟਾ ਬਲਬੀਰ ਸਿੰਘ, ਕਸ਼ਮੀਰ ਸਿੰਘ ਅਕਾਊਂਟੈਂਟ ਤੇ ਸੂਬੇਦਾਰ ਸਤਨਾਮ ਸਿੰਘ ਆਪੋ ਆਪਣੇ ਕਾਰੋਬਾਰ ਵਿਚ ਮਸ਼ਰੂਫ਼ ਹਨ। ਜਥੇਦਾਰ ਦੇ ਛੋਟੇ ਭਰਾ ਪੰਜਾਬੀ ਸਾਹਿਤਕਾਰ ਤੇ ਲੇਖਕ ਮਲਕੀਅਤ ਸਿੰਘ “ਸੁਹਲ” ਨੇ ਦੱਸਿਆ ਕਿ 14 ਜੁਲਾਈ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਭੋਗ ਤੋਂ ਬਾਅਦ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ।
ਮਲਕੀਅਤ ਸਿੰਘ ‘ਸੁਹਲ’
ਨੌਸ਼ਹਿਰਾ ਬਹਾਦੁਰ, ਡਾਕ: ਤਿਬੜੀ ਗੁਰਦਾਸਪੁਰ
Punjab Post Daily Online Newspaper & Print Media