Sunday, September 8, 2024

ਰਾਜ ਸਰਕਾਰ ਹਰੇਕ ਵਰਗ ਦੇ ਵਿਕਾਸ ਲਈ ਵਚਨਬੱਧ- ਜੋਸ਼ੀ

ਉਤਰਾਂਚਲ ਭਵਨ ਦੇ ਨਿਰਮਾਣ ਲਈ 3  ਲੱਖ ਰੁਪਏ ਦਾ ਚੈਕ ਭੇਟ
PPN130708
ਅੰਮ੍ਰਿਤਸਰ, 13  ਜੁਲਾਈ (ਸੁਖਬੀਰ ਸਿੰਘ) -ਰਾਜ ਸਰਕਾਰ ਹਰੇਕ ਵਰਗ ਦੇ ਵਿਕਾਸ ਲਈ ਵਚਨਬੱਧ ਹੈ  ਅਤੇ ਲੋਕਾਂ ਦੀ ਭਲਾਈ ਲਈ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰ ਰਹੀ ਹੈ ।  ਇਹ ਪ੍ਰਗਟਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿਖਿਆ ਮੰਤਰੀ ਵਲੋ ਉਤਰਾਂਚਲ ਏਕਤਾ ਮੰਚ ਅੰਮ੍ਰਿਤਸਰ ਵਲੋ ਕਰਵਾਏ ਸਮਾਗਮ ਦੌਰਾਨ ਸੰਬੌਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਉਤਰਾਂਚਲ ਭਵਨ ਦੇ ਨਿਰਮਾਣ ਲਈ ੩ ਲੱਖ ਰੁਪਏ ਦਾ ਚੈਕ ਭੇਟ ਕੀਤਾ। ਕੈਬਨਿਟ ਮੰਤਰੀ ਸ੍ਰੀ ਜੋਸ਼ੀ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕ ਸੇਵਾ ਤੋਂ ਉਤੇ ਕੋਈ ਹੋਰ ਸੇਵਾ ਨਹੀ ਹੈ ਅਤੇ ਇਹ ਸੰਸਥਾ ਲੋੜਮੰਦ ਲੋਕਾਂ ਦੀ ਸਦਾ ਮਦਦ ਲਈ ਸਦਾ ਅੱਗੇ ਆਈ ਹੈ।ਉਨਾਂ ਅੱਗੇ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।ਉਨਾ ਕਿ ਰਾਜ ਸਰਕਾਰ ਲੋਕਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਂਵਾਂ ਦਾ ਹੱਲ ਕਰ ਰਹੀ ਹੈ ਅਤੇ ਲੋਕਾਂ ਦੀਆਂ ਰੋਜਮਰ੍ਹਾ ਦੀਆਂ ਜਰੂਰਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੋਕੇ ਉਤਰਾਂਚਲ ਏਕਤਾ ਮੰਚ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਰਾਜੀਵ ਨੇਗੀ, ਸ੍ਰੀ ਸੁਰਿੰਦਰ ਰਾਵਤ, ਸ੍ਰੀ ਰਾਜੀਵ ਕੁੰਦਰਾ, ਸ੍ਰੀ ਪਵਨ ਕੁਮਾਰ, ਸ੍ਰੀ ਗੋਕਲ ਦੇਵ, ਸ੍ਰੀ ਸੋਹਨ ਸਿੰਘ, ਸ੍ਰੀ ਦਲਬੀਰ ਪੰਧੀਰ, ਸ੍ਰੀ ਬਿਕਰਮ ਸਿੰਘ, ਸ੍ਰੀ ਅਮਰ ਸਿੰਘ, ਸ੍ਰੀ ਅਕਾਸ਼ ਸੇਠੀ, ਸ੍ਰੀ ਹਰੀਸ਼ ਬਹਿਲ ਆਦਿ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply