ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਜ਼ਿਲ੍ਹਾ ਕ੍ਰਿਕੇਟ ਟੂਰਨਾਮੈਂਟ ਅੰਡਰ-17 ਖ਼ਾਲਸਾ ਕਾਲਜ ਦੀ ਕ੍ਰਿਕੇਟ ਗਰਾਊਂਡ ’ਚ ਕਰਵਾਇਆ ਗਿਆ, ਜਿਸ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਕ੍ਰਿਕੇਟ ਟੀਮਾਂ ਨੇ ਹਿੱਸਾ ਲਿਆ। ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮਾਂ ਨੂੰ ਹਰਾ ਕੇ ਜ਼ਿਲ੍ਹਾ ਪੱਧਰੀ ਟਰਾਫ਼ੀ ਹਾਸਲ ਕੀਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਅਤੇ ਸਕੂਲ ਦੇ ਖੇਡ ਮੁੱਖੀ ਰਣਕੀਰਤ ਸਿੰਘ ਸੰਧੂ ਨੇ ਇਸ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਕੁਆਟਰ ਫ਼ਾਈਨਲ ’ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਸੈਮੀ ਫ਼ਾਈਲ ’ਚ ਹਿੰਦੂ ਸਭਾ ਸੀਨੀਅਰ ਸੈਕੰਡਰੀ ਅਤੇ ਫ਼ਾਈਨਲ ’ਚ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਨੂੰ ਹਰਾਇਆ।ਇਸ ਮੌਕੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਸ਼ਰਨਜੀਤ ਸਿੰਘ ਭੰਗੂ, ਰਾਜਬਿੰਦਰ ਸਿੰਘ ਸੰਧੂ, ਕੋਚ ਰਣਜੀਤ ਸਿੰਘ, ਨਵਨੀਤ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media