Sunday, March 22, 2026

ਖਾਲਸਾ ਕਾਲਜ ਵਿਖੇ 5 ਰੋਜ਼ਾ ‘ਤਕਨੀਕੀ ਮੁਹਾਰਤ-ਕਮ-ਸਿਖਲਾਈ’ ਪ੍ਰੋਗਰਾਮ ਆਯੋਜਿਤ

PPN1209201717ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜਨੈਸ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ 5 ਰੋਜ਼ਾ ‘ਕਾਰਪੀ-ਡਾਈਮ ਤਕਨੀਕੀ ਮੁਕਾਬਲਾ-ਕਮ-ਸਿਖਲਾਈ’ ਪ੍ਰੋਗਰਾਮ ਬ੍ਰਾਂਡ ਮੈਨੇਜਮੈਂਟ ਅਤੇ ਸਾਫ਼ਟ ਸਕਿੱਲਜ਼ ਵਿਸ਼ੇ ’ਤੇ ਆਯੋਜਿਤ ਕੀਤਾ ਗਿਆ।15 ਸਤੰਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ’ਚ ਵੱਖ-ਵੱਖ ਸੰਸਥਾਵਾਂ ਦੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਆਈ.ਆਈ.ਐਮ, ਕੋਲਕਾਤਾ ਦੁਆਰਾ ਆਯੋਜਿਤ 5 ਦਿਨ ਦੀ ਸਿਖਲਾਈ-ਕਮ-ਮੁਕਾਬਲਾ ਪ੍ਰੋਗਰਾਮ ਲਈ ਖਾਲਸਾ ਕਾਲਜ ਨੂੰ ਜ਼ੋਨਲ ਸੈਂਟਰ ਵਜੋਂ ਚੁਣਿਆ ਗਿਆ ਹੈ, ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜ਼ਮੈਂਟ ਵਿਸ਼ੇ ਦੇ ਸਿਖਲਾਈ ਪ੍ਰੋਗਰਾਮਾਂ ਨੂੰ ਅਕਾਦਮਿਕ ਪਾਠਕ੍ਰਮ ਦਾ ਲਾਜ਼ਮੀ ਹਿੱਸਾ ਹੋਣਾ ਚਾਹੀਦਾ ਹੈ, ਜਿਸਦਾ ਸੁਝਾਅ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਦੁਆਰਾ ਵੀ ਪਿਛਲੇ ਦਿਨੀਂ ਦਿੱਤਾ ਗਿਆ ਹੈ।ਉਨ੍ਹਾਂ ਨੇ ਵਿਦੇਸ਼ਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਉਦਾਹਰਣਾਂ ਦਾ ਹਵਾਲਾ ਦਿੱਤਾ ਜੋ ਕਿ ‘ਪ੍ਰੈਕਟੀਕਲ ਐਕਸਪੋਜਰ’ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।
ਸਮਾਰੋਹ ਮੌਕੇ ਪ੍ਰਿੰਸੀਪਲ ਨੇ ਇਸ ਪਹਿਲਕਦਮੀ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਜੇ. ਐਸ. ਅਰੋੜਾ ਮੁਖੀ ਅਤੇ ਡੀਨ ਕਾਮਰਸ ਵਿਭਾਗ, ਕੋਆਰਡੀਨੇਟਰ ਕਰਪੇ-ਡਾਈਮ ਅਤੇ ਡਾ. ਮਨੀਸ਼ਾ ਬੇਹਾਲ ਉਪ-ਕੋਆਰਡੀਨੇਟਰ ਕਾਰਪੇ-ਡਾਈਮ ਦੀ ਨਿਗਰਾਨੀ ਹੇਠ ਇਹ ਪ੍ਰੋਗਰਾਮ ਯੋਜਨਾਬੱਧ ਢੰਗ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਕਾਰਤਿਕ ਮਹਿਤਾ ਕਾਰਪੇਅ-ਡਾਈਮ 2ਕੇ17-18 ਆਈ. ਆਈ.ਐਮ ਕੋਲਕਾਤਾ ਸੈਟੀਫਾਈਡ ਬ੍ਰਾਂਡ ਮੈਨੇਜਮੈਂਟ ਅਤੇ ਸਾਫ਼ਟ ਸਕਿੱਲ ਮੈਨੈਂਟਰ, ਜਿਨ੍ਹਾਂ ਦਾ 14 ਸਾਲਾਂ ਤੋਂ ਵੱਧ ਸਮੇਂ ਦੀ ਰਚਨਾਤਮਕਤਾ ਅਤੇ ਨਵੀਨੀਕਰਨ ਟਰੇਨਰ ਵਜੋਂ ਤਜ਼ਰਬਾ ਹੈ, ਨੇ ਸੰਸਥਾ ’ਚ ਨਵੀਨਤਾ ਦੀ ਇਕ ਸੰਸਕ੍ਰਿਤੀ ਦੀ ਸਿਰਜਣਾ ਲਈ ਸਿਖਲਾਈ ਅਤੇ ਪ੍ਰਤੀਭਾਗੀਆਂ ਨੂੰ ਬਦਲਣ ਲਈ ਸਿਖਲਾਈ ਪ੍ਰਦਾਨ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਈ-ਬਿਜ਼ਨਸ, ਨਿੱਜੀ ਬ੍ਰਾਂਡਿੰਗ ਅਤੇ ਬ੍ਰਾਂਡ ਮੈਨੇਜਮੈਂਟ ਹੁਨਰਾਂ ਦੇ ਸਬੰਧ ’ਚ ਕੋਈ ਵੀ ਕਿਸੇ ਪ੍ਰਕਾਰ ਦਾ ਵਿਚਾਰ-ਵਟਾਂਦਰਾ ਵਿਦਿਆਰਥੀ ਬੇਝਿਜੱਕ ਕਰ ਸਕਦੇ ਹਨ।
ਇਸ ਮੌਕੇ ਡਾ. ਅਰੋੜਾ ਨੇ ਦੱਸਿਆ ਕਿ ਕਾਰਪੇਅ-ਡਾਈਮ ਦਾ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਹੁਨਰ ਨੂੰ ਚਮਕਾਉਣ ਦੇ ਨਾਲ ਅਮਲੀ ਪਹਿਲੂਆਂ ਬਾਰੇ ਆਪਣੇ ਗਿਆਨ ਨੂੰ ਵਧਾ ਕੇ ਹੱਲ ਕਰਨਾ ਹੈ।ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ-ਆਪ ਨੂੰ ਸੁਧਾਰਨ ਦੀ ਇਜਾਜ਼ਤ ਦੇਵੇਗਾ ਅਤੇ ਆਪਣੇ ਜੀਵਨ ’ਚ ਚੁਣੌਤੀਆਂ ਦੀ ਭਰਪੂਰਤਾ ਦਾ ਸਾਹਮਣਾ ਕਰਨ ਲਈ ਆਤਮ ਵਿਸ਼ਵਾਸ ਲਿਆਉਣ ’ਚ ਸਹਾਈ ਸਿੱਧ ਹੋਵੇਗਾ।
ਇਸ ਮੌਕੇ ਡਾ. ਏ.ਕੇ ਕਾਹਲੋਂ, ਡਾ. ਅਵਤਾਰ ਸਿੰਘ, ਡਾ. ਸਾਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਪ੍ਰੋ. ਰਚਲਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂ ਚੋਪੜਾ, ਪ੍ਰੋ. ਆਂਚਲ ਅਰੋੜਾ, ਪ੍ਰੋ. ਰੀਮਾ ਸੱਚਦੇਵਾ, ਡਾ. ਜੋਤੀ ਵੋਹਰਾ, ਪ੍ਰੋ. ਸ਼ਿਵਣ ਸਰਪਾਲ, ਪ੍ਰੋ. ਸ਼ਿਖਾ ਚੌਧਰੀ, ਪ੍ਰੋ. ਸੁਖਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਾਕਸ਼ੀ ਸ਼ਰਮਾ, ਡਾ. ਸ਼ਿਵਾਨੀ ਨਿਸ਼ਚਲ ਅਤੇ ਡਾ. ਮੇਘਾ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਯਤਨ ਕੀਤੇ ਹਨ।ਇਸ ਪ੍ਰੋਗਰਾਮ ਦੇ ਗੁੰਨੀਤ ਸਿੰਘ ਅਤੇ ਹਰਮਨਦੀਪ ਕੌਰ ਵਿਦਿਆਰਥੀ ਕੋਆਰਡੀਨੇਟਰ ਹਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply