Sunday, March 22, 2026

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ ਹੋਈ

ਸਮਰਾਲਾ, 12 ਸਤੰਬਰ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਬੋਲਣ ਵਾਲੇ ਦਲੇਰ ਵਿਅਕਤੀ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਨੇ ਫਰੰਟ ਦੀ ਮਹੀਨੇਵਾਰ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਹੀਨੇ ਪੀੜਤ ਲੋਕਾਂ ਦੀਆਂ ਦੋ ਲਿਖਤੀ ਤੇ ਤਿੰਨ ਜ਼ੁਬਾਨੀ ਸ਼ਿਕਾਇਤਾਂ ਆਈਆਂ।ਜਿਨਾਂ ਵਿੱਚੋਂ ਤਿੰਨ ਜ਼ੁਬਾਨੀ ਦਾ ਨਿਪਟਾਰਾ ਹੋ ਗਿਆ ਤੇ ਦੋ ਲਿਖਤੀ ਦਾ ਫੈਸਲਾ ਨਹੀਂ ਹੋ ਸਕਿਆ।
ੱਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡਾ ਸਮਾਜ ਤੇ ਦੇਸ਼ ਭਿ੍ਰਸ਼ਟਾਚਾਰ ਨਾਲ ਪਲੀਤ ਹੋ ਚੁੱਕਾ ਹੈ।ਇਸ ਨੂੰ ਸਾਫ ਕਰਨ ਲਈ ਨਿਡਰ ਸ਼ਖਸ਼ੀਅਤਾਂ ਦੀ ਲੋੜ ਹੈ।ਕੈਪਟਨ ਮਹਿੰਦਰ ਸਿੰਘ ਖਮਾਣੋਂ ਇਕਾਈ ਨੇ ਕਿਹਾ ਕਿ ਅੱਜ ਲੋੜ ਹੈ ਸੱਚੇ ਆਦਮੀਆਂ ਦੀ ਜੋ ਪ੍ਰਸ਼ਾਸ਼ਨ ਨਾਲ ਲੜਾਈ ਲੜ ਸਕਣ ਤਾਂ ਕਿ ਕੂੜ-ਕੁਸੱਤ ਨੂੰ ਖਤਮ ਕਰਕੇ ਸਦਾ ਲਈ ਉੱਠਣ ਨਾ ਦਿੱਤਾ ਜਾਵੇ। ਸਵਰਨ ਸਿੰਘ ਬਿਲਾਸਪੁਰ ਨੇ ਬੋਲਦਿਆਂ ਕਿਹਾ ਕਿ ਡੇਰਾਵਾਦ ਜੋ ਅੰਧ-ਵਿਸ਼ਵਾਸ ਦਾ ਭਿ੍ਰਸ਼ਟਾਚਾਰ ਫੈਲਾ ਕੇ ਸਮਾਜ ਦੇਸ਼ ਤੇ ਕੌਮ ਦਾ ਬੇੜਾ ਗਰਕ ਕਰਦਾ ਹੈ, ਇਸ ਦਾ ਰੁਝਾਨ ਖਤਰਨਾਕ ਹੈ।ਜੋ ਪਾਖੰਡੀ ਤੇ ਦੰਭੀ ਬਾਬਿਆਂ ਦੀ ਗੁੱਡੀ ਸਿਖਰ ਚੜਾਉਂਦਾ ਹੈ ਕਿਉਂ ਨਾ ਇਨਾਂ ਡੇਰਿਆਂ ਤੋਂ ਅਸੀਂ ਦੂਰ ਰਹੀਏ।
ਅਵਤਾਰ ਸਿੰਘ ਉਟਾਲਾਂ ਨੇ ਉਨਾਂ ਪੱਤਰਕਾਰਾਂ, ਬਹਾਦਰ ਲੜਕੀਆਂ ਤੇ ਮਾਨਯੋਗ ਉਸ ਜੱਜ ਨੂੰ ਸਲਾਮ ਕਰਦਿਆਂ ਕਿਹਾ ਕਿ ਡੇਰੇ ਵਿੱਚ ਹੁੰਦੇ ਰਹੇ ਕੁਕਰਮ, ਬਾਬਿਆਂ ਦੀ ਪੋਸ਼ਾਕ ਪਾ ਕੇ ਪਰਦੇ ਪਿੱਛੇ ਵਿੱਭਚਾਰ ਦੀ ਕਿਸ ਤਰਾਂ ਕਰਤੂਤ ਕਰਦੇ ਰਹੇ ਬਾਬੇ ਨੂੰ ਨਿਡਰਤਾ ਨਾਲ ਸਾਡੇ ਸਾਹਮਣੇ ਲੈ ਕੇ ਆਂਦਾ।ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਡੀ.ਡੀ.ਪੀ.ਓ. ਨੂੰ ਜੁਰਮਾਨੇ ਦੀ ਸਜਾ ਭੁਗਤਣੀ ਪਈ ਕਿਉਂਕਿ ਬੀ. ਡੀ. ਪੀ. ਓ. ਸਮਰਾਲਾ ਨੇ ਬਹੁਤ ਵੱਡਾ ਘੁਟਾਲਾ ਕੀਤਾ ਹੈ, ਪਰ ਫਰੰਟ ਹਰ ਸਮੇਂ ਲੋਕਾਂ ਨੂੰ ਇਨਾਂ ਨਾਲ ਭਿ੍ਰਸ਼ਟਾਚਾਰ ਵਿਰੁੱਧ ਲੜਨ ਲਈ ਤਿਆਰ ਕਰਦਾ ਰਹੇਗਾ। ਜੰਗ ਸਿੰਘ ਭੰਗਲਾਂ ਨੇ ਸਾਰੇ ਬੁਲਾਰਿਆਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਫਰੰਟ ਹਮੇਸ਼ਾਂ ਪ੍ਰਸ਼ਾਸਨ ਨਾਲ ਭਿ੍ਰਸ਼ਟਾਚਾਰ ਵਿਰੁੱਧ ਲੜਦਾ ਰਹੇਗਾ ਤਾਂ ਕਿ ਹਰ ਪ੍ਰਕਾਰ ਦੇ ਭਿ੍ਰਸ਼ਟਾਚਾਰ ਨੂੰ ਰੋਕਿਆ ਜਾ ਸਕੇ।
ਇਸ ਸਮੇਂ ਪ੍ਰੇਮ ਨਾਥ, ਕੇਵਲ ਕ੍ਰਿਸ਼ਨ, ਜਸਵੰਤ ਸਿੰਘ ਸਮਰਾਲਾ, ਵੈਦ ਗੁਰਦਿਆਲ ਸਿੰਘ, ਵੈਦ ਜਾਗੀਰ ਰਾਮ, ਨਛੱਤਰ ਸਿੰਘ ਉਟਾਲਾਂ, ਭਜਨ ਸਿੰਘ ਮੈਨੇਜਰ, ਜਗਤਾਰ ਸਿੰਘ ਨੰਬਰਦਾਰ, ਸਵਰਨ ਸਿੰਘ ਕਕਰਾਲਾ ਖੁਰਦ, ਇੰਦਰਜੀਤ ਸਿੰਘ ਕੋਟਲਾ ਭੜੀ, ਲਾਭ ਸਿੰਘ, ਬਲਬੀਰ ਸਿੰਘ, ਨੰਦ ਸਿੰਘ, ਕਰਨੈਲ ਸਿੰਘ (ਚਾਹਿਲਾਂ ਵਾਲੇ), ਬਲਦੇਵ ਸਿੰਘ ਪ੍ਰਧਾਨ ਖਮਾਣੋਂ  ਇਕਾਈ, ਰਵਿੰਦਰ ਕੌਰ ਸਕੱਤਰ ਮਹਿਲਾਂ ਵਿੰਗ, ਦੇਸ ਰਾਜ, ਅੰਗ੍ਰੇਜ਼ ਸਿੰਘ ਮਾਂਗਟ, ਸੁਖਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply