ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਦੇ ਫਾਉਂਡਰ ਮੈਂਬਰ ਤੇ ਕਾਰਜਕਾਰਨੀ ਕਮੇਟੀ ਮੈਂਬਰਾਂ ਨੇ ਮਿਲ ਕੇ
ਮਾਨਯੋਗ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੂੰ ਅਪੀਲ ਕੀਤੀ ਹੈ ਕਿ ਬੀਤੇ ਦਿਨੀਂ ਵਿਰਸਾ ਵਿਹਾਰ ਸੁਸਾਇਟੀ ਅੰਮਿ੍ਰਤਸਰ ਦੀ ਸਰਬਸੰਮਤੀ ਨਾਲ ਹੋਈ ਚੋਣ ਤੋਂ ਬਾਅਦ ਕੁੱਝ ਮੈਂਬਰਾਂ ਦੀ ਗਲਤ ਫਹਿਮੀ ਨਾਲ ਮੀਡੀਆ ਵਿਚ ਸਾਹਮਣੇ ਆਏ ਵਿਵਾਦ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਕੁੱਝ ਹੋਰਨਾਂ ਕਾਰਜਕਾਰਨੀ ਮੈਂਬਰਾਂ ਵਲੋਂ ਅਸਤੀਫੇ ਦੇ ਦਿਤੇ ਗਏ ਸਨ, ਦਾ ਵਿਵਾਦ ਹੁਣ ਕਲਾਕਾਰਾਂ ਵਲੋਂ ਮਿਲ ਬੈਠ ਕੇ ਹੱਲ ਕਰ ਲਿਆ ਗਿਆ ਹੈ ਤੇ ਭਵਿੱਖ ਵਿਚ ਸਮੂਹ ਕਲਾਕਾਰਾਂ ਵਲੋਂ ਵਿਰਸਾ ਵਿਹਾਰ ਦੀ ਬਿਹਤਰੀ ਲਈ ਸਭ ਕਾਰਜ ਆਪਸੀ ਸਲਾਹ ਮਸ਼ਵਰੇ ਨਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਥੇ ਹੋਈ ਵਿਰਸਾ ਵਿਹਾਰ ਸੁਸਾਇਟੀ ਦੇ ਕੁੱਝ ਫਾਊਂਡਰ ਤੇ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਗੁਰਮੀਤ ਬਾਵਾ, ਜਤਿੰਦਰ ਕੌਰ, ਰਮੇਸ਼ ਯਾਦਵ, ਵਿਜੈ ਸ਼ਰਮਾ, ਭੁਪਿੰਦਰ ਸਿੰਘ ਸੰਧੂ, ਡਾ: ਪਰਮਿੰਦਰ, ਅਰਤਿੰਦਰ ਕੌਰ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਸ਼ਿਵਦੇਵ ਸਿੰਘ, ਕੁਲਵੰਤ ਸਿੰਘ ਗਿੱਲ, ਡਾ: ਰਸ਼ਮੀ ਨੰਦਾ, ਡਾ: ਹਰਚੰਦ ਸਿੰਘ ਬੇਦੀ, ਡਾ: ਸ਼ਾਮ ਸੁੰਦਰ ਦੀਪਤੀ, ਅਰਵਿੰਦਰ ਸਿੰਘ, ਜਸਵੰਤ ਜੱਸ, ਪਵਨਦੀਪ, ਨਰਿੰਦਰ ਸਿੰਘ, ਮਲਵਿੰਦਰ, ਗੁਰਤੇਜ ਮਾਨ ਆਦਿ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਹੋਏ।ਇਸ ਸਮੇਂ ਸਰਬਸੰਮਤੀ ਨਾਲ ਪਾਸ ਮਤੇ ਵਿਚ ਕਿਹਾ ਕਿ ਗਿਆ ਕਿ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਵਿਚ ਵਿਰਸਾ ਵਿਹਾਰ ਨੇ ਪਿਛਲੇ 10 ਵਰਿਆਂ ਵਿੱਚ ਕਲਾ ਖੇਤਰ ਵਿੱਚ ਉੱਚ ਮੁਕਾਮ ਹਾਸਿਲ ਕੀਤਾ ਹੈ ਤੇ ਕੇਵਲ ਧਾਲੀਵਾਲ ਦੀਆਂ ਵਿਰਸਾ ਵਿਹਾਰ ਤੇ ਸਭਿਆਚਾਰਕ ਖੇਤਰ ਲਈ ਸੇਵਾਵਾਂ ਸ਼ਲਾਘਾਯੋਗ ਹਨ।
ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਵਿਜੈ ਸ਼ਰਮਾ ਤੇ ਕਾਰਜਕਾਰਨੀ ਦੇ 6 ਅਸਤੀਫੇ ਦੇਣ ਵਾਲੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਰਸਾ ਵਿਹਾਰ ਦੇ ਹਿੱਤ ਵਿੱਚ ਆਪਣੇ ਅਸਤੀਫੇ ਵਾਪਸ ਲੈਣ ਅਤੇ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪ੍ਰਧਾਨ, ਸੀਨੀ: ਪ੍ਰਧਾਨ ਤੇ 6 ਕਾਰਜਕਾਰਨੀ ਕਮੇਟੀ ਮੈਂਬਰਾਂ ਵਲੋਂ ਦਿਤੇ ਗਏ ਅਸਤੀਫੇ ਪ੍ਰਵਾਨ ਨਾ ਕਰਨ ਤਾਂ ਕਿ ਵਿਰਸਾ ਵਿਹਾਰ ਦੇ ਸਮੂਹ ਕਾਰਜਕਾਰਨੀ ਕਮੇਟੀ ਮੈਂਬਰ, ਫਾਉਂਡਰ ਮੈਂਬਰ ਤੇ ਮੈਂਬਰ ਸਾਹਿਬਾਨ ਇਕਜੁੱਟ ਹੋ ਕੇ ਇਸ ਕਲਾ ਸੰਸਥਾ ਦੀ ਬਿਹਤਰੀ ਤੇ ਸਮੂਹ ਕਲਾਵਾਂ ਦੇ ਵਿਕਾਸ ਬਾਰੇ ਆਪਣਾ ਯੋਗਦਾਨ ਪਾ ਸਕਣ।ਵਿਰਸਾ ਵਿਹਾਰ ਸੁਸਾਇਟੀ ਦੀ ਵਿਸ਼ੇਸ਼ ਇਕੱਤਰਤਾ 14 ਸਤੰਬਰ ਨੂੰ ਬੁਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media