ਸੰਦੌੜ, 13 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਭੂਦਨ ਵਿਖੇ ਇਕ ਨੌਜਵਾਨ ਦੀ ਲਾਸ ਦਰੱਖਤ ਨਾਲ ਲਟਕਦੀ ਮਿਲੀ ਹੈ।ਮਿ੍ਰਤਕ ਨੌਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਭੂਦਨ ਵਜੋਂ ਹੋਈ ਹੈ।ਮ੍ਰਿਤਕ ਕੁਲਦੀਪ ਸਿੰਘ ਦੇ ਭਰਾ ਰਾਜਵਿੰਦਰ ਸਿੰਘ ਨੇ ਲਿਖਵਾਏ ਬਿਆਨਾਂ ਮੁਤਾਬਿਕ ਕੁਲਦੀਪ ਸਿੰਘ ਅੱਜ ਸਵੇਰੇ ਖੇਤ ਹਰਾ ਲੈਣ ਅਤੇ ਜੀਰੀ ਨੂੰ ਪਾਣੀ ਲਗਾਉਣ ਲਈ ਗਿਆ ਸੀ, ਜਦੋਂ ਉਹ ਉਸ ਦੀ ਚਾਹ ਲੈ ਕੇ ਜਦੋਂ ਖੇਤ ਚਾਹ ਲੈ ਕੇ ਗਿਆ ਤਾਂ ਉਸ ਦਾ ਭਰਾ ਮੋਟਰ ਦੇ ਨਾਲ ਖੜੀ ਡੇਕ ਦੇ ਨਾਲ ਰੱਸਾ ਪਾ ਕੇ ਫਾਹਾ ਲਈ ਪਿਆ ਸੀ।ਉਸ ਨੂੰ ਹੇਠਾਂ ਉਤਾਰ ਕੇ ਮੰਜੇ ਤੇ ਪਾ ਦਿੱਤਾ ਪਰ ਉਸ ਦੀ ਮੌਤ ਹੋ ਚੁੱਕੀ ਸੀ।ਉਸ ਨੇ ਕਿਹਾ ਕਿ ਉਸ ਦੇ ਭਰਾ `ਤੇ ਮਈ ਵਿਚ ਪੈਸੇ ਲੁੱਟ ਲਏ ਜਾਣ ਦਾ ਪਰਚਾ ਵੀ ਦਰਜ ਕੀਤਾ ਹੋਇਆ ਹੈ, ਜਿਸ ਕੇਸ ਵਿਚ ਉਹ ਕੋਰਟ ਤੋਂ ਜਮਾਨਤ ਲੈ ਚੁੱਕਾ ਸੀ, ਪਰ ਮਾਨਸਿਕ ਪ੍ਰੇਸ਼ਾਨ ਹੋਣ ਦੇ ਕਾਰਣ ਉਸ ਨੇ ਫਾਹਾ ਲੈਣ ਵਾਲਾ ਕਦਮ ਚੁੱਕਿਆ ਲੱਗਦਾ ਹੈ।ਸਬ ਇੰਸਪੈਕਟਰ ਗਰਮੇਜ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦਾ ਮਾਲੇਰਕੋਟਲਾ ਤੋਂ ਪੋਸਟ ਮਾਰਟਮ ਕਰਵਾ ਦਿੱਤਾ ਹੈ ਅਤੇ 174 ਦੀ ਕਾਰਵਾਈ ਕਰ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media