ਬਠਿੰਡਾ, 13 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਪਿਛਲੇ ਦਿਨੀਂ ਲਾਪਤਾ ਹੋਏ ਪਿੰਡ ਝੁੰਬਾ ਦੇ ਸਕੂਲ ਵਿਦਿਆਰਥੀ ਜੋ ਕਿ
ਲਾਗਲੇ ਪਿੰਡ ਘੁੱਦਾ ਵਿਖੇ ਟਿੳੂਸ਼ਨ ਪੜਨ ਜਾਂਦੇ ਸਮੇਂ ਲਾਪਤਾ ਹੋ ਗਏ ਸਨ। ਉਹਨਾਂ ਬੱਚਿਆਂ ਨੂੰ ਥਾਣਾ ਨੰਦਗੜ ਦੀ ਪੁਲਿਸ ਨੇ ਮੁਲਾਜਮਾਂ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਲਈ ਭੇਜੀਆਂ ਗਈਆਂ ਤਾਂ ਸਹਾਇਕ ਥਾਣੇਦਾਰ ਮਹਿੰਗਾ ਸਿੰਘ ਥਾਣਾ ਨੰਦਗੜ ਨੇ ਆਪਣੀ ਪਾਰਟੀ ਨਾਲ ਦੋਹਾਂ ਬੱਚਿਆਂ ਨੂੰ ਫਤਹਿਗੜ ਸਾਹਿਬ ਰੇਲਵੇ ਸਟੇਸ਼ਨ ਤੋ ਉਪਰੋਕਤ ਦੋਨਾਂ ਬੱਚਿਆਂ ਦਲਜੀਤ ਸਿੰਘ ਪੁੱਤਰ ਸਤਿੰਦਰਪਾਲ ਸਿੰਘ ਵਾਸੀ ਝੁੰਬਾ ਉਮਰ ਕਰੀਬ 17 ਸਾਲ ਅਤੇ ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਝੁੰਬਾ ਉਮਰ ਕਰੀਬ 15 ਸਾਲ ਨੂੰ ਕਾਬੂ ਕਰ ਲਿਆ।ਜਿੰਨਾਂ ਨੇ ਦੱਸਿਆ ਕਿ ਉਹਨਾਂ ਨੇ ਅੱਗੇ ਅਨੰਦਪੁਰ ਸਾਹਿਬ ਨੂੰ ਨਿਕਲ ਜਾਣਾ ਸੀ।ਬੱਚਿਆਂ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਮਾਪੇ ਪੜਾਈ ਵਾਸਤੇ ਘੂਰਦੇ ਸਨ, ਜਿਸ ਤੋ ਨਰਾਜ਼ ਹੋ ਕੇ ਇਹ ਘਰੋਂ ਚਲੇ ਗਏ ਸਨ।ਪੁਲਿਸ ਨੇ ਇਹਨਾਂ ਦੇ ਮਾਪਿਆਂ ਦੇ ਕਹਿਣ ਮੁਤਾਬਕ ਮੁਕੱਦਮਾ ਨੰਬਰ 97 ਮਿਤੀ 12.09.17 ਅ/ਧ 346 ਆਈ.ਪੀ.ਸੀ ਥਾਣਾ ਨੰਦਗੜ ਦਰਜ ਕੀਤਾ ਸੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media