Friday, March 27, 2026

ਪਿੰਡ ਝੁੰਬਾ ਦੇ ਲਾਪਤਾ ਲੜਕੇ ਫਤਹਿਗੜ ਸਾਹਿਬ ਤੋਂ ਮਿਲੇ ਪੜਾਈ ਤੋਂ ਤੰਗ ਹੋ ਕੇ ਭੱਜੇ ਸਨ ਘਰੋਂ

ਬਠਿੰਡਾ, 13 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਪਿਛਲੇ ਦਿਨੀਂ ਲਾਪਤਾ ਹੋਏ ਪਿੰਡ ਝੁੰਬਾ  ਦੇ ਸਕੂਲ ਵਿਦਿਆਰਥੀ ਜੋ ਕਿ PPN1209201703ਲਾਗਲੇ ਪਿੰਡ ਘੁੱਦਾ ਵਿਖੇ ਟਿੳੂਸ਼ਨ ਪੜਨ ਜਾਂਦੇ ਸਮੇਂ ਲਾਪਤਾ ਹੋ ਗਏ ਸਨ। ਉਹਨਾਂ ਬੱਚਿਆਂ ਨੂੰ ਥਾਣਾ ਨੰਦਗੜ ਦੀ ਪੁਲਿਸ ਨੇ ਮੁਲਾਜਮਾਂ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਲਈ ਭੇਜੀਆਂ ਗਈਆਂ ਤਾਂ ਸਹਾਇਕ ਥਾਣੇਦਾਰ ਮਹਿੰਗਾ ਸਿੰਘ ਥਾਣਾ ਨੰਦਗੜ ਨੇ ਆਪਣੀ ਪਾਰਟੀ ਨਾਲ ਦੋਹਾਂ ਬੱਚਿਆਂ ਨੂੰ ਫਤਹਿਗੜ ਸਾਹਿਬ ਰੇਲਵੇ ਸਟੇਸ਼ਨ ਤੋ ਉਪਰੋਕਤ ਦੋਨਾਂ ਬੱਚਿਆਂ ਦਲਜੀਤ ਸਿੰਘ ਪੁੱਤਰ ਸਤਿੰਦਰਪਾਲ ਸਿੰਘ ਵਾਸੀ ਝੁੰਬਾ ਉਮਰ ਕਰੀਬ 17 ਸਾਲ ਅਤੇ ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਝੁੰਬਾ ਉਮਰ ਕਰੀਬ 15 ਸਾਲ ਨੂੰ ਕਾਬੂ ਕਰ ਲਿਆ।ਜਿੰਨਾਂ ਨੇ ਦੱਸਿਆ ਕਿ ਉਹਨਾਂ ਨੇ ਅੱਗੇ ਅਨੰਦਪੁਰ ਸਾਹਿਬ ਨੂੰ ਨਿਕਲ ਜਾਣਾ ਸੀ।ਬੱਚਿਆਂ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਮਾਪੇ ਪੜਾਈ ਵਾਸਤੇ ਘੂਰਦੇ ਸਨ, ਜਿਸ ਤੋ ਨਰਾਜ਼ ਹੋ ਕੇ ਇਹ ਘਰੋਂ ਚਲੇ ਗਏ ਸਨ।ਪੁਲਿਸ ਨੇ ਇਹਨਾਂ ਦੇ ਮਾਪਿਆਂ ਦੇ ਕਹਿਣ ਮੁਤਾਬਕ ਮੁਕੱਦਮਾ ਨੰਬਰ 97 ਮਿਤੀ 12.09.17 ਅ/ਧ 346 ਆਈ.ਪੀ.ਸੀ ਥਾਣਾ ਨੰਦਗੜ ਦਰਜ ਕੀਤਾ ਸੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply