ਬਠਿੰਡਾ, 13 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਸ.ਐਸ.ਪੀ ਬਠਿੰਡਾ ਦੇ ਨਿਰਦੇਸ਼ਾਂ ਅਨੁਸਾਰ ਹੌਲਦਾਰ ਦੇਸਪਾਲ ਸਿੰਘ
ਥਾਣਾ ਨੰਦਗੜ ਨੇ ਪੁਲਿਸ ਪਾਰਟੀ ਸਮੇਤ ਇਲਾਕਾ ਗਸ਼ਤ ਦੌਰਾਨ ਗੁਪਤ ਸੂਚਨਾ ਮਿਲਣ ਤੇ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਆਨ ਕਾਲਝ ਰਾਣੀ ਖਿਲਾਫ਼ ਮੁਕੱਦਮਾ ਨੰਬਰ 98 ਮਿਤੀ 13.09.17 ਅ/ਧ 61/1/14 ਐਕਸਾਇਜ ਐਕਟ ਤਹਿਤ ਥਾਣਾ ਨੰਦਗੜ ਨੇ ਦਰਜ ਕਰਕੇ ਹਰਿਆਣਵੀ ਸ਼ਰਾਬ ਬਰਾਮਦ ਕੀਤੀ।ਪੁਲਿਸ ਪਾਰਟੀ ਨੇ ਪਿੰਡ ਚੱਕ ਅਤਰ ਸਿੰਘ ਵਾਲਾ ਤੋ ਇੱਕ ਹੋਂਡਾ ਸਿਟੀ ਕਾਰ ਨੰਬਰੀ ਡੀ.ਐਲ 1-ਸੀ ਐਚ 5998 ਵਿੱਚੋ 240 ਬੋਤਲਾਂ ਸਰਾਬ ਮਾਰਕਾ ਹੀਰ ਹਰਿਆਣਾ ਬਰਾਮਦ ਕੀਤੀਆ ਪ੍ਰੰਤੂ ਦੋਸ਼ੀ ਮੌਕੇ ਤੋ ਗੱਡੀ ਛੱਡ ਕੇ ਫਰਾਰ ਹੋਣ ਵਿੱਚ ਸਫ਼ਲ ਹੋ ਗਏ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media