Friday, March 27, 2026

ਯੂਨੀਵਰਸਿਟੀ ਵਿਖੇ ਜੈਂਡਰ ਸੰਵੇਦਨਸ਼ੀਲਤਾ ਵਿਸ਼ੇ ‘ਤੇ ਸ਼ਾਰਟ ਟਰਮ ਕੋਰਸ ਦਾ ਉਦਘਾਟਨ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ PPN1309201714ਵਿਖੇ ਅੱਜ ਇਥੇ ਜੈਂਡਰ ਸੰਵੇਦਨਸ਼ੀਲਤਾ ਵਿਸ਼ੇ ‘ਤੇ ਸ਼ਾਰਟ ਟਰਮ ਕੋਰਸ ਦਾ ਉਦਘਾਟਨ ਹੋਇਆ। ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ 32 ਅਧਿਆਪਕ ਤੇ ਖੋਜਾਰਥੀ ਭਾਗ ਲੈ ਰਹੇ ਹਨ।
ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਦੇਸ਼ ਵਿਚਲੇ ਉਚੇਰੀ ਸਿਖਿਆ ਅਦਾਰਿਆਂ ਵਿਚ ਜੈਂਡਰ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਤੀ ਘਾੜਿਆਂ ਨੇ ਅਜੋਕੇ ਮਾਹੌਲ ਵਿਚ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਲੋੜੀਂਦੇ ਕਦਮ ਚੁੱਕੇ ਹਨ। ਸਿਖਿਆ ਅਦਾਰਿਆਂ ਵਿਚ ‘ਜੈਂਡਰ ਚੈਂਪੀਅਨ’ ਦਾ ਸ਼ੁਰੂ ਹੋਣਾ ਵੀ ਇਸ ਉਦੇਸ਼ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵੀ ਇਸਤਰੀ ਅਤੇ ਪੁਰਸ਼ ਨੂੰ ਹਰ ਖੇਤਰ ਵਿਚ ਬਰਾਬਰ ਦਾ ਹੱਕ ਅਤੇ ਬਰਾਬਰ ਦਾ ਸਮਝਣ ਨੂੰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਖਦੇ ਸਮਾਜਿਕ ਮੁੱਦਿਆਂ ਬਾਰੇ ਸਾਡੀ ਮਾਨਸਿਕਤਾ ਵਿਚ ਲੋੜੀਂਦਾ ਬਦਲਾਅ ਲਿਆਉਣ ਲਈ ਅਜਿਹੇ ਕੋਰਸ ਸਹਾਈ ਹੁੰਦੇ ਹਨ।
ਕੇਂਦਰ ਬਾਰੇ ਵਿਚਾਰ ਪੇਸ਼ ਕਰਦਿਆਂ ਪ੍ਰੋ ਜਸਪਾਲ ਸਿੰਘ ਸੰਧੂ ਨੇ ਭਾਗ ਲੈਣ ਵਾਲਿਆਂ ਨੂੰ ਕਿਹਾ ਕਿ ਯੂਨੀਵਰਸਿਟੀ ਦਾ ਇਹ ਕੇਂਦਰ ਮਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਦਾ ਦਸਾਂ ਕੇਂਦਰ ਵਿਚ ਇਕ ਹੈ।  ਉਨ੍ਹਾਂ ਤਣਾਅ ਭਰਪੂਰ ਮੁਕਾਬਲੇ ਵਾਲੀ ਦੁਨੀਆਂ ਵਿਚ ਵਿਦਿਆਰਥੀ ਭਾਈਚਾਰੇ ਦੀ ਵੱਧ ਰਹੀ ਬੇਚੈਨੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਕੈਂਪਸ ਵਿਖੇ ਵਿਦਿਆਰਥੀਆਂ ਲਈ ਇਕ ਕੌਂਸਲਿੰਗ ਕੇਂਦਰ ਜਲਦ ਸਥਾਪਤ ਕਰਨ ਬਾਰੇ ਕਿਹਾ ਅਤੇ ਦੱਸਿਆ ਕਿ ਇਸ ਬਾਰੇ ਕੰਮ ਸ਼ੁਰੂ ਕਰਨ ਹਿਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਕੋਰਸ ਕੋਆਰਡੀਨੇਟਰ ਅਤੇ ਫੈਕਲਟੀ ਆਫ ਆਰਟ ਐਂਡ ਸੋਸ਼ਲ ਸਾਇੰਸ, ਪ੍ਰੋ. ਸੁਨਿੰਦਰ ਤੁੰਗ ਨੇ ਭਾਗ ਲੈਣ ਵਾਲਿਆਂ ਨੂੰ ਕੋਰਸ ਅਤੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਂਡਰ ਸੰਵੇਦਨਸ਼ੀਲਤਾ ਦਾ ਅਰਥ ਦੋਵਾਂ ਜੈਂਡਰਾਂ ਵਿਚ ਬਰਾਬਰਤਾ ਦਾ ਸੰਤੁਲਨ ਰੱਖਣਾ ਹੈ। ਕੇਂਦਰ ਦੇ ਡਾਇਰੈਕਟਰ ਪ੍ਰੋ. ਜਤਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੇਂਦਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਡਾ. ਮੋਹਨ ਕੁਮਾਰ, ਡਿਪਟੀ ਡਾਇਰੈਕਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply