Friday, March 27, 2026

ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ ਵਿਸ਼ੇ ‘ਤੇ ਵਰਕਸ਼ਾਪ ਸੰਪੰਨ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ Guru Granth Sahib1ਆਯੋਜਤ ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ ਵਿਸ਼ੇ ‘ਤੇ ਵਰਕਸ਼ਾਪ ਸੰਪੰਨ ਹੋ ਗਈ। ਸਮਾਪਤੀ ਸਮਾਰੋਹ ਮੌਕੇ ਵਿਸ਼ੇਸ਼ ਸਮਾਗਮ ਤੋਂ ਇਲਾਵਾ ਵਿਦਿਆਰਥੀਆਂ ਨੇ ਵਰਕਸ਼ਾਪ ਬਾਰੇ ਆਪਣੇ ਅਨੁਭਵ ਪੇਸ਼ ਕੀਤੇ।
ਡੀਨ ਅਕਾਦਮਿਕ ਮਾਮਲੇ ਡਾ. ਕਮਲਜੀਤ ਸਿੰਘ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਸਰੋਤਿਆਂ ਨਾਲ ਵਰਕਸ਼ਾਪ ਬਾਰੇ ਵੀਚਾਰ ਸਾਂਝੇ ਕਰਦਿਆਂ ਕੇਂਦਰ ਨੂੰ `ਸ੍ਰੀ ਗੁਰੁ ਗ੍ਰੰਥ ਸਾਹਿਬ` ਦੇ ਪ੍ਰਕਾਸ਼ ਕਰਨ ਤੇ ਉਸਦੀ ਮਰਿਯਾਦਾ ਨਾਲ ਸੰਬੰਧਤ ਵਿਸ਼ੇ ਤੇ ਵੀ ਵਰਕਸ਼ਾਪ ਲਗਾਉਣ ਦੀ ਸਲਾਹ ਦਿੱਤੀ। ਡਾ.ਬਲਵੰਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨਾਲ ਸਿੱਖ ਇਤਿਹਾਸ ਬਾਰੇ ਵੀਚਾਰ ਸਾਂਝੇ ਕੀਤੇ ਅਤੇ ਡਾ. ਅਮਰਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪਹਿਲੇ ਦਿਨ ਦੇ ਉਦਘਾਟਨੀ ਸੈਸ਼ਨ ਵਿਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਡਾ. ਸਰਬਜੋਤ ਸਿੰਘ ਬਹਿਲ ਡੀਨ ਵਿਦਿਆਰਥੀ ਭਲਾਈ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਅਮਰਜੀਤ ਸਿੰਘ (ਡਾਇਰੈਕਟਰ) ਡਾ. ਅਮਰ ਸਿੰਘ (ਕੋਆਰਡੀਨੇਟਰ) ਸ਼ਾਮਿਲ ਸਨ। ਇਸ ਸੈਸ਼ਨ ਵਿਚ ਡਾ. ਸਰਬਜੋਤ ਸਿੰਘ ਨੇ ਵਰਕਸ਼ਾਪ ਦੇ ਉਦਘਾਟਨੀ ਬੋਲਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਵਿਗਿਆਨਿਕ ਆਧਾਰਾਂ ਤੇ ਵਿਆਖਿਆ ਕਰਨ ਦੀਆਂ ਕੁਝ ਜੁਗਤਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਡਾ. ਅਮਰਜੀਤ ਸਿੰਘ ਦੁਆਰਾ ਕੇਂਦਰ ਦੀਆਂ ਗਤੀਵਿਧੀਆਂ ਅਤੇ ਵਰਕਸ਼ਾਪ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਬਲਵੰਤ ਸਿੰਘ ਢਿੱਲੋਂ ਨੇ ਵਰਕਸ਼ਾਪ ਦੇ ਇਸ ਵਿਸ਼ੇ ਬਾਰੇ ਮੁਢਲੀ ਜਾਣਕਾਰੀ ਦਿੱਤੀ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਤੀ ਦੁਆਰਾ ਆਸ਼ੀਰਵਾਦ ਦੇ ਬੋਲ ਸਾਂਝੇ ਕੀਤੇ ਗਏ।ਡਾ. ਅਮਰ ਸਿੰਘ ਦੁਆਰਾ ਸ਼ਿਰਕਤ ਕਰ ਰਹੇ ਸਮੂਹ ਵਿਦਵਾਨਾਂ ਅਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਪਹਿਲੇ ਵਖਿਆਨ ਵਿਚ ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰਬਾਣੀ ਦਾ ਸਰੂਪ ਅਤੇ ਸੰਚਾਰ ਵਿਸ਼ੇ ਬਾਰੇ ਬਹੁਮੁੱਲੇ ਵੀਚਾਰ ਸਰੋਤਿਆਂ ਨਾਲ ਸਾਂਝੇ ਕੀਤੇ।ਦੂਜੇ ਵਖਿਆਨ ਵਿਚ ਡਾ. ਬਲਵੰਤ ਸਿੰਘ ਢਿੱਲੋਂ ਦੁਆਰਾ ਗੁਰਬਾਣੀ ਦੀ ਸਾਂਭ-ਸੰਭਾਲ, ਸੰਕਲਨ ਅਤੇ ਪ੍ਰਮਾਣਿਕਤਾ ਵਿਸ਼ੇ ਤੇ ਵੀਚਾਰ ਪੇਸ਼ ਕੀਤੇ ਗਏ। ਤੀਜੇ ਵਖਿਆਨ ਵਿਚ ਡਾ. ਅਮਰਜੀਤ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਨਾਲ ਸਬੰਧਿਤ ਪੋਥੀਆਂ ਦੇ ਅਧਿਐਨ ਨਾਲ ਜੁੜੇ ਕੁਝ ਮਸਲਿਆਂ ਬਾਰੇ ਵੀਚਾਰ ਪੇਸ਼ ਕੀਤੇ ਗਏ। ਪਹਿਲੇ ਵਖਿਆਨ ਵਿਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਮੁਖੀ ਲਿੱਪੀ ਦੇ ਖਾਕੇ ਅਤੇ ਤਰਤੀਬ ਬਾਰੇ ਵੀਚਾਰ ਸਾਂਝੇ ਕੀਤੇ ਦੂਜੇ ਲੈਕਚਰ ਵਿਚ ਡਾ. ਗੁਰਮੇਲ ਸਿੰਘ ਨੇ ਗੁਰਬਾਣੀ ਦੀ ਭਾਸ਼ਾ ਬਾਰੇ ਦੱਸਦਿਆਂ ਗੁਰਬਾਣੀ ਵਿਚ ਆਈਆਂ ਭਾਸ਼ਾਵਾਂ ਦੇ ਤਤਸਮ ਅਤੇ ਤਦਭਵ ਰੂਪਾਂ ਬਾਰੇ ਅਹਿਮ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply