ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਵਿਦਿਆਰਥੀਆਂ ਨੂੰ ਹੋਰ ਚੰਗੀਆਂ ਸਹੂਲਤਾਂ ਦੇਣ ਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ
ਦੇ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਅੱਜ ਇਥੇ ਆਨਲਾਈਨ ਟਰਾਂਸਕ੍ਰਿਪਟ/ਵੈਰੀਫੀਕੇਸ਼ਨ ਵੈਬ ਪੋਰਟਲ ਲਾਂਚ ਕੀਤਾ ਗਿਆ ਜਿਸ ਰਾਹੀਂ ਦੇਸ਼ ਜਾਂ ਵਿਦੇਸ਼ ਵਿਚ ਬੈਠਾ ਕੋਈ ਵੀ ਉਮੀਦਵਾਰ ਡੈਬਿਟ ਕਾਰਡ/ਕਰੈਡਿਟ ਕਾਰਡ/ਨੈਟ ਬੈਕਿੰਗ ਰਾਹੀਂ ਫੀਸ ਅਦਾ ਕਰਕੇ ਟਰਾਂਸਕ੍ਰਿਪ/ਵੈਰੀਫੀਕੇਸ਼ਨ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਸੈਕਸ਼ਨ (ਲੇਖਾ) ਵੱਲੋਂ ਇਹ ਪੋਰਟਲ ਵਾਈਸ-ਚਾਂਸਲਰ ਦੇ ਦਿਸ਼ਾ ਨਿਰਦੇਸ਼ ਹੇਠ ਤਿਆਰ ਕੀਤਾ ਗਿਆ ਹੈ। ਪ੍ਰੋ. ਸੰਧੂ ਨੇ ਕਿਹਾ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਵਿਦਿਆਰਥੀਆਂ ਨੂੰ ਥੋੜ੍ਹੇ ਸਮੇਂ ਵਿਚ ਆਪਣੀ ਟਰਾਂਸਟ੍ਰਿਕਪ ਦਿੱਤੇ ਹੋਏ ਪਤੇ ‘ਤੇ ਪ੍ਰਾਪਤ ਕਰ ਸਕਣਗੇ ਅਤੇ ਉਨ੍ਹਾਂ ਨੂੰ ਪਹਿਲੇ ਵਰਤੇ ਜਾਣ ਵਾਲੇ ਵੱਧ ਸਮਾਂ ਲੱਗਣ ਵਾਲੀ ਪ੍ਰਣਾਲੀ ਤੋਂ ਨਿਜਾਤ ਮਿਲ ਸਕੇਗੀ।ਯੂਨੀਵਰਸਿਟੀ ਵਿਚ ਭਰ ਸੀਜ਼ਨ ਵਿਚ ਰੋਜ਼ ਲਗਪਗ ਪੰਜਾਹ ਦੇ ਕਰੀਬ ਟਰਾਂਸਕ੍ਰਿਪਟਾ ਵਾਸਤੇ ਪ੍ਰਾਰਥਨਾ ਪੱਤਰ ਪ੍ਰਾਪਤ ਹੁੰਦੇ ਸਨ ਅਤੇ ਉਨ੍ਹਾਂ ਤੇ ਮੈਨੂਅਲ ਕਾਰਜ ਕੀਤਾ ਜਾਂਦਾ ਸੀ ਜਿਸ ਉਪਰ ਕਾਫੀ ਸਮਾਂ ਲਗਦਾ ਸੀ। ਹੁਣ ਇਸ ਪ੍ਰਣਾਲੀ ਨਾਲ ਕੰਮ ਤੇਜੀ ਨਾਲ ਹੋਣਗੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media