
ਬਠਿੰਡਾ, ੧੪ ਜੁਲਾਈ (ਜਸਵਿੰਦਰ ਸਿੰਘ ਜੱਸੀ) – ਚੰਡੀਗੜ੍ਹ ਸ਼ਹਿਰ ਤੋਂ ਆਪਣੇ ਨਾਨਕਿਆਂ ਕੋਲ ਆਈ ੪ ਸਾਲ ਦੀ ਬੱਚੀ ਇੱਕਲੀ ਹੀ ਘਰੋਂ ਬਾਹਰ ਨਿਕਲੀ ਆਈ ਅਤੇ ਰਾਸਤਾ ਭੁੱਲ ਜਾਣ ਕਾਰਨ ਸਦਭਾਵਨਾ ਚੌਂਕ ਵਿਚ ਰੋਂਦੀ ਹੋਈ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਮਿਲੀ ਅਤੇ ਕਾਫ਼ੀ ਭਾਲ ਕਰਨ ਤੋਂ ਬਾਅਦ ਸਹਾਰਾ ਸੰਸਥਾ ਵਲੋਂ ਪੁਲਿਸ ਕੋਲ ਰਿਪੋਰਟ ਲਿਖਾਉਣ ਉਪਰੰਤ ਬੱਚੀ ਦੀਆਂ ਫੋਟੋਆਂ ਈਮੇਲ ਰਾਹੀਂ ਅਤੇ ਵੈ ਸਾਇਟ ‘ਤੇ ਪਾਉਣ ਉਪਰੰਤ ਸ਼ਹਿਰ ਵਿਚ ਮੁਨਾਦੀ ਵੀ ਕਰਵਾਈ ਗਈ 13 ਘੰਟਿਆਂ ਬਾਅਦ ਬੱਚੀ ਨੀਤਾ ਦੇ ਮਾਪਿਆਂ ਵਲੋਂ ਚੰਡੀਗੜ੍ਹ ਤੋਂ ਸਹਾਰਾ ਸੰਸਥਾ ਨਾਲ ਸੰਪਰਕ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਬੱਚੀ ਨੀਤਾ ਆਪਣੇ ਨਾਨਕਿਆਂ ਨੂੰ ਮਿਲਣ ਆਈ ਸੀ । ਸੋ ਸਹਾਰਾ ਸੰਸਥਾ ਵਲੋਂ ਬੱਚੀ ਨੂੰ ਰਾਤ ਦੇ 12 ਵਜੇ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਵਿਜੇ ਗੋਇਲ ਪ੍ਰਧਾਨ, ਗੋਤਮ ਗੋਇਲ, ਅਰਜਨ ਕੁਮਾਰ, ਟੇਕ ਚੰਦ ਆਦਿ ਵਰਕਰ ਮੌਜੂਦ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media