ਫਾਜ਼ਿਲਕਾ, 16 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜਲਾਲਾਬਾਦ ਤੋਂ ਪੱਤਰਕਾਰ ਅਤੇ ਜੈ ਮਾਂ ਚਿੰਤਪੂਰਨੀ ਲੰਗਰ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਮਹੰਤ ਸੰਦੀਪ ਸਿੰਘ (ਸੋਨੂ) ਅਤੇ ਕੋਟਕ ਮਹਿੰਦਰਾ ਬੈਂਕ ਵਿੱਚ ਸੇਵਾ ਨਿਭਾ ਰਹੇ ਮਹੰਤ ਮਨਦੀਪ ਸਿੰਘ (ਮੋਨੂੰ) ਦੇ ਪਿਤਾ ਮਹੰਤ ਇਕਬਾਲ ਸਿੰਘ ਬੁੱਗੀ ਸੰਖੇਪ ਬਿਮਾਰੀ ਮਗਰੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 9 ਸਤੰਬਰ ਦਿਨ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਦੇ ਅਕਾਲ ਚਲਾਣੇ ਤੇ ਜ਼ਿਲਾ ਇਲੈਕਟ੍ਰੋਨਿਕ ਮੀਡੀਆਂ ਐਸੋਸੀਏਸ਼ਨ ਦੇ ਪ੍ਰਧਾਨ ਬਖਸ਼ੀਸ਼ ਸਿੰਘ (ਹੈਪੀ), ਚੇਅਰਮੈਨ ਸੁਰਿੰਦਰ ਗੋਇਲ, ਮੀਤ ਪ੍ਰਧਾਨ ਰਣਜੀਤ ਸਿੰਘ ਅਤੇ ਰਵਿੰਦਰ ਸਿੰਘ ਤਨੇਜਾ, ਸਲਾਹਕਾਰ ਬੀ. ਐੱਸ. (ਰਾਣੂ), ਸਕੱਤਰ ਸੁਨੀਲ ਨਾਗਪਾਲ, ਜਰਨਲ ਸਕੱਤਰ ਚਨਜੀਤ ਸਿੰਘ ਵਾਲਿਆਂ, ਖਜਾਨਚੀ ਬਲਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਇੰਦਰਜੀਤ ਸਿੰਘ ਅਤੇ ਅਮਰੀਕ ਸਿੰਘ, ਪੀ. ਆਰ.ਓ. ਸੰਜੀਵ ਅਰੋੜਾ, ਐਜੇਕਟਿਵ ਮੈਂਬਰ ਜਸਪ੍ਰੀਤ ਸਿੰਘ, ਵਿਨੀਤ ਅਰੋੜਾ, ਸੁਰਿੰਦਰਜੀਤ ਸਿੰਘ, ਮੌਂਟੀ ਚੁੱਘ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media