Wednesday, March 18, 2026

ਕੈਪਟਨ ਸਰਕਾਰ ਝੂਠਾਂ ਦੀ ਪੰਡ – ਜਿਆਣੀ

ਭਾਜਪਾ ਵਰਕਰਾਂ ਨੇ ਡੀਸੀ ਦਫ਼ਤਰ ਸਾਹਮਣੇ ਲਗਾਇਆ ਧਰਨਾ

PPN1609201714ਫਾਜ਼ਿਲਕਾ, 16 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਦੀ ਜਨਤਾ ਨਾਲ ਹਸੀਨ ਸਪਨਿਆਂ ਵਾਲੇ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ 6 ਮਹੀਨੇ ਪੂਰੇ ਹੋ ਗਏ, ਪਰ ਕੈਪਟਨ ਸਰਕਾਰ ਨੇ ਹਰ ਵਰਗ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਕਾਰਨ ਕਿਸਾਨ, ਨੋਜਵਾਨ, ਬਜ਼ੁੱਰਗ, ਔਰਤਾਂ, ਦਲਿਤ, ਵਪਾਰੀ, ਵਿਦਿਆਰਥੀ, ਸ਼ਹਿਰ, ਪੇਂਡੂ ਅਤੇ ਸਾਬਕਾ ਸੈਨਿਕ ਆਦਿ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇਹ ਗੱਲ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਜ਼ਿਲਾ ਭਾਜਪਾ ਵੱਲੋਂ ਸਥਾਨਕ ਡੀ.ਸੀ ਦਫ਼ਤਰ ਦੇ ਸਾਹਮਣੇ ਕੈਪਟਨ ਸਰਕਾਰ ਦੇ 6 ਮਹੀਨੇ ਪੁਰੇ ਹੋਣ ਤੋਂ ਬਾਅਦ ਵਾਅਦੇ ਪੂਰੇ ਨਾ ਕਰਨ ਤੇ ਦਿੱਤੇ ਗਏ ਵਿਸ਼ਾਲ ਧਰਨੇ ਨੂੰ ਜਿਆਣੀ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਤੋਂ ਪਹਿਨਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਦੇ ਹੀ 4 ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਨਸ਼ਾ ਮੁਕਤ ਤਾਂ ਕੀ ਕਰਨਾ ਸੀ, ਕਾਂਗਰਸ ਦੇ ਆਪਣੇ ਹੀ ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਂਨ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਕਾਂਗਰਸੀ ਆਗੂ ਹੀ ਪਨਾਹ ਦੇ ਰਹੇ ਹਨ। ਜਿਸ ਕਾਰਨ ਪੰਜਾਬ ਤਬਾਹੀ ਵੱਲ ਜਾ ਰਿਹਾ ਹੈ। ਸ਼੍ਰੀ ਜਿਆਣੀ ਨੇ ਕਿਹਾ ਕਿ ਉੱਥੇ ਹੀ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਦਾ ਕਰਜਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਆਪਣੇ ਵਾਅਦੇ ਨੂੰ ਪੁਰਾ ਨਹੀਂ ਕਰਸਕੀ, ਜਿਸ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਦਰ ਹਰ ਮਹੀਨੇ ਵੱਧਦੀ ਜਾ ਰਹੀ ਹੈ।
ਕਿਸਾਨਾਂ ਤੇ ਲੱਖਾਂ ਰੁਪਏ ਦਾ ਕਰਜ਼ ਤਾਂ ਮਾਫ਼ ਕੀ ਕਰਨਾ ਸੀ, ਸਗੋਂ ਕਿਸਾਨਾਂ ਨੂੰ ਖੁਦ ਦਾ ਪੈਸਾ ਹੀ ਨਹੀਂ ਦਿੱਤਾ ਜਾ ਰਿਹਾ। ਫਾਜ਼ਿਲਕਾ ਸਹਿਕਾਰੀ ਖੰਡ ਮਿਲ ਤੇ ਗੰਨਾ ਬੀਜਣ ਵਾਲੇ ਕਿਸਾਨਾਂ ਦਾ ਕਰੋੜਾਂ ਰੁਪਏ ਬਕਾਇਆ ਖੜਾ ਹੈ, ਪਰ ਸਰਕਾਰ ਉਨਾਂ ਨੂੰ ਪੈਸਾ ਅਦਾ ਨਹੀਂ ਕਰ ਰਹੀ। ਜਦਕਿ ਵੋਟ ਦੇ ਲਾਲਚ ਵਿਚ ਗੁਰਦਾਸ ਪੁਰ ਜ਼ਿਲੇ ਦੇ ਕਿਸਾਨਾਂ ਨੂੰ ਇਹ ਬਕਾਇਆ ਅਦਾ ਕੀਤਾ ਜਾ ਚੁੱਕਿਆ ਹੈ। ਉਨਾ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਫਾਜ਼ਿਲਕਾ ਦੇ ਵਿਕਾਸ ਵਿਚ ਵਾਧਾ ਕਰਨ ਦੀ ਬਜਾਏ ਅੜਿੱਕਾ ਪਾਇਆ ਜਾ ਰਿਹਾ ਹੈ।ਉਨਾ ਕਿਹਾ ਕਿ ਨਵੇਂ ਬੱਸ ਸਟੈਂਡ ਦੀ ਉਸਾਰੀ ਦਾ ਕੇਸ ਨਗਰ ਕੋਂਸਲ ਵੱਲੋਂ ਜਿੱਤੇ ਜਾਣ ਦੇ ਬਾਵਜੂਦ ਉਸਦੀ ਉਸਾਰੀ ਸ਼ੁਰੂ ਨਹੀਂ ਕਰਵਾਈ ਜਾ ਰਹੀ।ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵੱਲੋਂ ਕੈਂਟ ਰੋਡ ਤੇ ਸ਼ੁਰੂ ਕਰਵਾਇਆ ਗਿਆ ਵਿਕਾਸ ਅਧੂਰਾ ਪਿਆ ਹੈ।ਇਸ ਨੂੰ ਮੁਕੰਮਲ ਕਰਨ ਦੀ ਥਾਂ ਤੇ ਕੈਪਟਨ ਸਰਕਾਰ ਨੇ ਉਸਦਾ ਪੈਸਾ ਵਾਪਸ ਮੰਗਵਾ ਲਿਆ ਹੈ, ਜਿਸ ਕਾਰਨ ਫਾਜ਼ਿਲਕਾ ਦੀ ਜਨਤਾ ਨੂੰ ਪ੍ਰੇਸ਼ਾਨੀ ਦਾ ਆਲਮ ਵੇਖਣਾ ਪੈ ਰਿਹਾ ਹੈ।
ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਵੱਲੋਂ ਘਰ ਬਣਾਉਣ ਦਾ ਸਪਨਾ ਅਧੂਰਾ ਬਣਕੇ ਰਹਿ ਗਿਆ ਹੈ। ਕਿਉਂਕਿ ਪੰਜਾਬ ਵਿਚ ਰੇਤ ਮਾਫ਼ੀਆ ਪੂਰੀ ਤਰਾਂ ਨਾਲ ਪੈਰ ਪਸਾਰ ਚੁੱਕਿਆ ਹੈ। ਜਦਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਰੇਟ ਤੇ ਰੇਤ ਦਿੱਤੀ ਜਾਵੇਗੀ, ਪਰ ਅਕਾਲੀ ਭਾਜਪਾ ਸਕਾਰ ਦੇ ਸਮੇਂ 2000 ਰੁਪਏ ਵਿਚ ਮਿਲਣ ਵਾਲੀ ਰੇਤ ਦੀ ਟਰਾਲੀ ਹੁਣ ਕੈਪਟਨ ਸਰਕਾਰ ਦੇ ਸਮੇਂ 8000 ਰੁਪਏ ਵਿਚ ਮਿਲ ਰਹੀ ਹੈ। ਗੈਂਗਵਾਰ ਸ਼ਰੇਆਮ ਜੇਲਾਂ ਅਤੇ ਸੜਕਾਂ ਤੇ ਚੱਲ ਰਹੀ ਹੈ। ਕਾਂਗਰਸ ਦੇ ਮੰਤਰੀ, ਵਿਧਾਇਕ ਅਤੇ ਆਗੂਆਂ ਦੇ ਨਾਮ ਖੁਲਕੇ ਸਾਹਮਣੇ ਆ ਰਹੇ ਹਨ, ਇਸਦੇ ਬਾਵਜੂਦ ਕਾਂਗਰਸ ਸਰਕਾਰ ਚੁੱਪ ਬੈਠੀ ਹੈ। ਉਨਾ ਕਿਹਾ ਕਿ ਕੈਪਟਨ ਸਰਕਾਰ ਨੇ ਆਟਾ ਦਾਲ ਸਕੀਮ ਦੇ ਨਾਲ ਖੰਡ ਅਤੇ ਚਾਹਪਤੀ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਵਫ਼ਾ ਤਾ ਕੀ ਹੋਣਾ ਸੀ, ਲੋਕ ਆਟਾ ਦਾਲ ਨੂੰ ਵੀ ਤਰਸ ਰਹੇ ਹਨ।
ਭਾਜਪਾ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਅਤੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਡਾ. ਰਮੇਸ਼ ਵਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਝੂਠਾ ਵਾਅਦਾ ਕਰਦੇ ਪੰਜਾਬ ਦੇ ਨੋਜਵਾਨਾਂ ਦੇ ਨਾਲ ਦਗਾ ਕਮਾਇਆ ਹੈ।ਕਾਂਗਰਸ ਨੇ ਉਨਾਂ ਨੂੰ ਨੌਕਰੀ ਤਾਂ ਕੀ ਦੇਣੀ , ਪਹਿਲਾਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੀ ਤਨਖਾਹ ਨਹੀਂ ਮਿਲ ਰਹੀ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵੱਖ ਵੱਖ ਜ਼ਿਲਿਆਂ ਵਿਚ ਰੋਜ਼ਗਾਰ ਮੇਲੇ ਲਗਾਕੇ ਨੋਜਵਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕਿਉਂਕਿ ਇਨਾਂ ਮੇਲਿਆਂ ਵਿਚ ਪ੍ਰਾਈਵੇਟ ਕੰਪਨੀਆਂ ਸ਼ਾਮਲ ਹੁੰਦੀਆਂ ਹਨ ਅਤੇ ਇਹ ਕੰਪਨੀਆਂ ਲਗਭਗ 4000 ਰੁਪਏ ਮਹੀਨਾ ਤਨਖਾਹ ਦਿੰਦੀਆਂ ਹਨ। ਇਸ ਲਈ ਵੀ ਨੋਜਵਾਨਾਂ ਨੂੰ ਹੋਰਨਾਂ ਸੂਬਿਆਂ ਵਿਚ ਜਾਣਾ ਪੈ ਰਿਹਾ ਹੈ।
ਭਾਜਪਾ ਨਗਰ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੁੜੀਆ, ਨਗਰ ਕੌਂਸਲ ਪ੍ਰਧਾਨ ਪਰਮਿਲ ਕਲਾਨੀ ਅਤੇ ਸ਼ਿਵ ਰਾਜ ਗੋਇਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੋਜਵਾਨਾਂ ਨੂੰ ਨਾ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਹੈ ਅਤੇ ਨਾ ਹੀ ਮੁਬਾਇਲ ਦਿੱਤਾ ਹੈ। ਜਿਸ ਕਾਰਨ ਵਿਸ਼ੇਸ਼ ਕਰਕੇ ਨੋਜਵਾਨ ਵਰਗ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।ਇਸ ਤੋਂ ਬਾਅਦ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਜੀ.ਏ ਟੂ ਡੀ.ਸੀ ਰਣਦੀਪ ਸਿੰਘ ਨੂੰ ਦਿੱਤਾ।
ਇਸ ਮੌਕੇ ਭਾਜਪਾ ਜ਼ਿਲਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਸੀਤਾ ਰਾਮ ਸ਼ਰਮਾ, ਪਾਜਯੂੁਮੋ ਜ਼ਿਲਾ ਪ੍ਰਧਾਨ ਰਾਣਾ ਸੰਧੂ, ਨਗਰ ਕੌਂਸਲ ਅਬੋਹਰ ਦੇ ਸਾਬਕਾ ਪ੍ਰਧਾਨ ਸ਼ਿਵ ਰਾਜ ਗੋਇਲ, ਮੰਡਲ ਪ੍ਰਧਾਨ ਅਬੋਹਰ ਟੀਟੂ ਛਾਬੜਾ, ਭਾਜਪਾ ਮਹਿਲਾ ਮੋਰਚਾ ਜ਼ਿਲਾ ਪ੍ਰਧਾਨ ਮੋਨਾ ਕਟਾਰੀਆ, ਰੇਣੂ ਸ਼ਰਮਾ, ਬਰਜਿੰਦਰ ਕੌਰ, ਧਾਪੀ ਦੇਵੀ, ਲਕਸ਼ਮੀ ਦੇਵੀ, ਸ਼ਾਂਤੀ ਦੇਵੀ, ਕੌਂਸਲਰ ਅਰੁਣ ਵਧਵਾ, ਨਰਿੰਦਰ ਪ੍ਰਣਾਮੀ, ਸੰਦੀਪ ਚਲਾਨਾ, ਦੇਵ ਰਾਜ ਮੋਂਗਾ, ਬਲਬੀਰ ਸਿੰਘ, ਜਗਦੀਸ਼ ਬੱਸਵਾਲਾ, ਤਾਰਾ ਚੰਦ, ਭਾਜਪਾ ਕਿਸਾਲ ਮੋਰਚਾ ਦੇ ਜ਼ਿਲਾ ਪ੍ਰਧਾਨ ਅਸ਼ੋਕ ਢਾਕਾ, ਜਨਰਲ ਸਕੱਤਰ ਲਖਬੀਰ ਸਿੰਘ, ਦੇਹਾਤ ਮੰਡਲ ਪ੍ਰਧਾਨ ਕੰਵਰ ਸੇਨ, ਲਾਧੁਕਾ ਮੰਡਲ ਪ੍ਰਧਾਨ ਓਮ ਸਿੰਘ, ਮੀਡੀਆ ਸੈਲ ਪੰਜਾਬ ਦੇ ਇੰਚਾਰਜ਼ ਸੁਭਾਸ਼ ਗੁਪਤਾ, ਮਹਿੰਦਰ ਨਾਥ ਬਾਵਾ, ਅਰਨੀਵਾਲਾ ਮੰਡਲ ਪ੍ਰਧਾਨ ਬਿੱਟੂ ਸੰਧੂ, ਵਿਸ਼ਾਲ ਬਿਸ਼ਨੋਈ, ਸੰਦੀਪ ਪੁਨੀਆ, ਪਰਜਮੀਤ ਸਿੰਘ ਸ਼ੇਰਾ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply