Tuesday, March 24, 2026

ਲੋਕਪੱਖੀ ਜਥੇਬੰਦੀਆਂ ਵਲੋਂ ਗੌਰੀ ਲੰਕੇਸ਼ ਦੇ ਕਤਲ ਤੇ ਫਿਰਕੂ ਫਾਸ਼ੀਵਾਦ ਖਿਲਾਫ ਜਨਤਕ ਕਨਵੈਨਸ਼ਨ ਤੇ ਰੋਸ ਅੱਜ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਵਿਚਲੇ ਫਿਰਕੂ ਫਾਸ਼ੀਵਾਦ, ਅਸਹਿਣਸ਼ੀਲਤਾ ਅਤੇ ਮੋਦੀ ਸਰਕਾਰ ਦੀਆਂ ਸਾਮਰਾਜਪੱਖੀ ਆਰਥਿਕ Taraksheelਨੀਤੀਆਂ ਖਿਲਾਫ ਬੇਖੌਫ ਹੋ ਕੇ ਲਿਖਣ ਵਾਲੀ ਪ੍ਰਸਿੱਧ ਪ੍ਰਗਤੀਸ਼ੀਲ ਪੱਤਰਕਾਰ, ਲੇਖਕ ਅਤੇ ਸਮਾਜਕ ਕਾਰਕੁੰਨ ਗੌਰੀ ਲੰਕੇਸ਼ ਦੀ ਸਾਜਿਸ਼ੀ ਹੱਤਿਆ ਦੇ ਵਿਰੋਧ ਵਿਚ ਸਮੂਹ ਲੋਕਪੱਖੀ ਜਨਤਕ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਉਘੇ ਚਿੰਤਕ ਡਾ. ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਦੇਸ਼ ਵਿਚ ਵਧ ਰਹੇ ਫਿਰਕੂ ਕਤਲਾਂ ਦੇ ਖਿਲਾਫ 18 ਸਤੰਬਰ ਨੂੰ ਸਵੇਰੇ 11 ਵਜੇ ਸਥਾਨਕ ਨਹਿਰੀ ਦਫਤਰ ਤੋਂ ਕਚਹਿਰੀਆਂ ਤਕ ਇਕ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਵਧ ਰਹੇ ਧਾਰਮਿਕ ਕੱਟੜਵਾਦ, ਫਿਰਕੂ ਫਾਸ਼ੀਵਾਦ, ਅੰਧ ਵਿਸ਼ਵਾਸਾਂ, ਪਾਖੰਡਵਾਦ, ਅੰਧ ਰਾਸ਼ਟਰਵਾਦ ਅਤੇ ਸਾਮਰਾਜਪੱਖੀ ਆਰਥਿਕ ਨੀਤੀਆਂ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਤਰਕਸ਼ੀਲਾਂ, ਪ੍ਰਗਤੀਸ਼ੀਲ ਬੁੱਧੀਜੀਵੀਆਂ, ਪੱਤਰਕਾਰਾਂ, ਰੰਗ ਕਰਮੀਆਂ ਅਤੇ ਸਮਾਜਿਕ ਕਾਰਕੁੰਨਾਂ ਉਤੇ ਇਕ ਸਾਜਿਸ਼ ਤਹਿਤ ਕਾਤਲਾਨਾ ਹਮਲੇ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਫਿਰਕੂ ਅਨਸਰਾਂ ਨੂੰ ਸਿਆਸੀ ਦਬਾਅ ਹੇਠ ਗਿ੍ਰਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ  ਅਜਿਹੇ ਫਿਰਕੂ ਕਤਲ ਵਿਚਾਰ ਪ੍ਰਗਟਾਵੇ ਦੀ ਆਜਾਦੀ ਉਤੇ ਸਿੱਧਾ ਹਮਲਾ ਹਨ, ਜਿਨਾਂ ਨੂੰ ਜਮਹੂਰੀ ਅਤੇ ਪ੍ਰਗਤੀਸ਼ੀਲ ਧਿਰਾਂ ਵਲੋਂ ਕਿਸੇ ਵੀ ਸੁਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਸ਼ਾਮਲ ਤਰਕਸ਼ੀਲ ਸੁਸਾਇਟੀ ਪੰਜਾਬ ਅੰਮਿ੍ਰਤਸਰ, ਜਮਹੂਰੀ ਅਧਿਕਾਰ ਸਭਾ, ਜਮਹੂਰੀ ਕਿਸਾਨ ਸਭਾ, ਸੀਟੂ ਪੰਜਾਬ, ਸੀਟੂ, ਕਿਸਾਨ ਸੰਘਰਸ਼ ਕਮੇਟੀ ਪਨੂੰ, ਪੰਜਾਬ ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪਨੂੰ), ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: , ਡੈਮੋਕਰੇਟਿਕ ਟੀਚਰਜ਼ ਫਰੰਟ, ਏਟਕ, ਕਿਰਤੀ ਕਿਸਾਨ ਯੂਨੀਅਨ, ਚੰਡੀਗੜ ਪੰਜਾਬ ਪੱਤਰਕਾਰ ਐਸੋਸੀਏਸ਼ਨ, ਲੋਕ ਮੋਰਚਾ, ਭਾਰਤੀ ਕਿਸਾਨ ਯੂਨੀਅਨ  (ਉਗਰਾਹਾਂ), ਵਿਰਸਾ ਵਿਹਾਰ ਸੁਸਾਇਟੀ, ਸਾਫਮਾ, ਪੈਰਾ ਮੈਡੀਕਲ ਸਟਾਫ ਯੂਨੀਅਨ ਟੈਕਨੀਕਲ ਸਰਵਿਸ ਯੂਨੀਅਨ, ਫੋਕਲੋਰ ਰਿਸਰਚ ਅਕਾਦਮੀ , ਪੰਜਾਬ ਸਟੂਡੈਂਟ ਯੂਨੀਅਨ ਲੇਖਕ ਪਾਠਕ ਮੰਚ, ਮੰਚ ਰੰਗਮੰਚ, ਜਨਵਾਦੀ ਲੇਖਕ ਸੰਘ, ਆਲਮੀ ਪੰਜਾਬੀ ਪੰਜਾਬੀ ਵਿਰਾਸਤ ਫਾਉਡੇਸ਼ਨ, ਪੇਂਡੂ ਮਜਦੂਰ ਯੂਨੀਅਨ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਾਹਿਤ ਸੰਗਮ, ਅੰਮਿ੍ਰਤਸਰ ਵਿਕਾਸ ਮੰਚ, ਸਾਈਂ ਕ੍ਰਿਏਸ਼ਨਜ਼, ਗੌਰਮਿੰਟ ਟੀਚਰਜ਼ ਯੂਨੀਅਨ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਇਸ ਰੋਸ ਕਨਵੈਨਸ਼ਨ ਅਤੇ ਮਾਰਚ ਨੂੰ ਸਫਲ ਬਣਾਉਣ ਲਈ ਵਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply