Tuesday, April 30, 2024

ਘੁਲਾਲ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਝੰਡੀ ਦੀ ਕੁਸ਼ਤੀ ’ਚ ਪਿ੍ਰੰਸ ਕੁਹਾਲੀ ਨੇ ਸੁਨੀਲ ਜੀਰਕਪੁਰ ਨੂੰ ਕੀਤਾ ਚਿੱਤ

ਸਮਰਾਲਾ, 17 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਘੁਲਾਲ ਵਿਖੇ ਬਾਬਾ ਭਾਈ ਦਰਬਾਰੀ ਕੁਸ਼ਤੀ ਦੰਗਲ ਕਮੇਟੀ ਘੁਲਾਲ, ਸਮੂਹ ਗਰਾਮ ਪੰਚਾਇਤ, ਨਗਰ PPN1709201702ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਇਸ ਸਬੰਧੀ ਪ੍ਰਧਾਨ ਬਲਵੰਤ ਸਿੰਘ ਬਿੱਲੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ, ਕਬੱਡੀ ਦਾ ਮਹਾਨ ਬੁਲਾਰਾ ਹਰਜੀਤ ਸਿੰਘ ਲੱਲ ਕਲਾਂ ਅਤੇ ਮੰਚ ਤੋਂ ਨਾਜਰ ਸਿੰਘ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਇਸ ਮੌਕੇ ਰੈਫਰੀ ਦੀ ਭੂਮਿਕਾ ਸੱਤਾ ਕੋਚ, ਮਹਿੰਦਰ ਕੱਚਾ ਮਾਛੀਵਾੜਾ, ਮਨੂੰ ਕੋਚ ਹੰਬੋਵਾਲ ਅਤੇ ਗੁਰਮੇਲ ਮੇਲੀ ਨੇ ਨਿਭਾਈ। ਪਹਿਲਵਾਨਾਂ ਦੇ ਜੋੜੇ ਬਣਾਉਣ ਦੀ ਸੇਵਾ ਪ੍ਰੇਮਵੀਰ ਸੱਦੀ, ਸੰਤ ਡੂਮਛੇੜੀ ਨੇ ਨਿਭਾਈ।
ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਸੁਨੀਲ ਜੀਰਕਪੁਰ ਅਤੇ ਪਿ੍ਰੰਸ ਕਹਾਲੀ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ 20 ਮਿੰਟ ਚੱਲੀ, ਪਰ ਕਿਸੇ ਪਹਿਲਵਾਨ ਨੇ ਪਿੱਠ ਨਹੀਂ ਲੱਗਣ ਦਿੱਤੀ, ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਪੁਆਇੰਟਾਂ ਦੇ ਅਧਾਰ ਤੇ ਕੁਸ਼ਤੀ ਕਰਵਾਈ ਅਤੇ ਜਿਸ ਪਿ੍ਰੰਸ ਕਹਾਲੀ ਨੇ ਆਪਣੇ ਪੁਆਇੰਟ ਬਣਾ ਕੇ ਇਹ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਧਰਮਿੰਦਰ ਬਾਬਾ ਫਲਾਹੀ ਅਤੇ ਰਵੀ ਇੰਦੌਰ ਵਿਚਕਾਰ ਹੋਈ, ਇਨਾਂ ਪਹਿਲਵਾਨਾਂ ਨੇ ਦਰਸ਼ਕਾਂ ਵਾਹ ਵਾਹ ਖੱਟੀ, ਅਖੀਰ ਧਰਮਿੰਦਰ ਬਾਬਾ ਫਲਾਹੀ ਨੇ ਰਵੀ ਇੰਦੌਰ ਦੀ ਪਿੱਠ ਲਾ ਦਿੱਤੀ।
ਇੱਕ ਹੋਰ ਮੁਕਾਬਲੇ ਵਿੱਚ ਲਾਲੀ ਮੰਚ ਚੌਤਾਂ ਨੇ ਮੌੜ ਉਟਾਲਾਂ ਨੂੰ, ਸਾਬੂ ਬਾਬਾ ਫਲਾਈ ਨੇ ਅਜੈ ਦੋਰਾਹਾ ਨੂੰ, ਮੋਨੂੰ ਉਟਾਲਾਂ ਨੇ ਲਬੀ ਚੀਮਾ ਨੂੰ, ਘੁੱਗੀ ਮੁਸ਼ਕਾਬਾਦ ਨੇ ਸੰਤ ਉੱਚਾ ਪਿੰਡ ਨੂੰ, ਗੋਰਾ ਗਰਚਾ ਨੇ ਮਨੀ ਡੂਮਛੇੜੀ ਨੂੰ, ਦੀਪਾ ਮੁਸ਼ਕਾਬਾਦ ਨੇ ਪ੍ਰਗਟ ਮਾਛੀਵਾੜਾ ਨੂੰ, ਗਿੰਦਰ ਚਮਕੌਰ ਸਾਹਿਬ ਨੇ ਕਮਰਜੀਤ ਚੌਤਾ ਨੂੰ ਕ੍ਰਮਵਾਰ ਚਿੱਤ ਕੀਤਾ।ਇਸ ਤੋਂ ਇਲਾਵਾ ਭੀਮਾ ਚੀਮਾ ਤੇ ਕਾਕਾ ਢਿੱਲਵਾਂ, ਬਿੱਲਾ ਕਹਾਲੀ ਤੇ ਕਾਲੂ ਉਟਾਲਾਂ, ਘੂੱਲਾ ਉੱਚਾ ਪਿੰਡ ਤੇ ਬਾਜਇੰਦਰ ਹੰਸਾਲੀ, ਜਸ਼ਨ ਚਮਕੌਰ ਸਾਹਿਬ ਤੇ ਜੈ ਦੀਪ ਡੂਮਛੇੜੀ, ਰਾਜੂ ਮੁਸ਼ਕਾਬਾਦ ਤੇ ਅਮਿਤ ਚੰਡੀਗੜ ਕ੍ਰਮਵਾਰ ਬਰਾਬਰ ਰਹੇ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਅਵਤਾਰ ਸਿੰਘ ਘੁਲਾਲ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਸੁਖਵੀਰ ਸਿੰਘ ਪੱਪੀ, ਪਵਨਦੀਪ ਸਿੰਘ ਮਾਦਪੁਰ, ਤਰਲੋਚਨ ਸਿੰਘ ਕੰਗ, ਗੁਰਮੀਤ ਭੌਰਲਾ, ਅਜਮੇਰ ਸਿੰਘ ਖੱਟਰਾਂ, ਜੋਗਿੰਦਰ ਸਿੰਘ ਸਰਪੰਚ, ਤਰਨਜੀਤ ਸਿੰਘ ਏ. ਐਸ. ਆਈ., ਸੁਰਜੀਤ ਵਰਮਾ, ਹਰਮਿੰਦਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਗੁਰਮੀਤ ਸਿੰਘ ਏ. ਐਸ. ਆਈ., ਅਮਰੀਕ ਸਿੰਘ ਪਿ੍ਰੰਸੀਪਲ, ਗੁਰਪਾਲ ਸਿੰਘ ਲਾਲੀ, ਜੀਤ ਸਿੰਘ ਸਰੰਪਚ, ਬਾਬਾ ਦੀਪਾ ਬਾਬਾ ਫਲਾਹੀ, ਕਸ਼ਮੀਰਾ ਸਿੰਘ ਪ੍ਰਧਾਨ, ਗੁਰਮੁੱਖ ਸਿੰਘ ਘੁਲਾਲ, ਗੁਰਭੇਜ ਸਿੰਘ ਨੰਬਰਦਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਪ੍ਰਧਾਨ ਬਲਵੰਤ ਸਿੰਘ ਬਿੱਲੂ, ਸ਼ਾਨ ਮਾਂਗਟ, ਗਗਨਦੀਪ ਸਿੰਘ ਗੱਗੀ, ਜੀਤਾ ਮਾਸਕਿਟ, ਗੁਰਮੀਤ ਸਿੰਘ ਜੀਤਾ, ਇੰਦਰਜੋਤ ਸਿੰਘ, ਸੁਖਮਿੰਦਰ ਗੋਲਡੀ, ਅਮਰੀਕ ਸਿੰਘ ਨੰਬਰਦਾਰ, ਪਵਿੱਤਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply