ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਵਿਕਾਸ ਪਰਿਸ਼ਦ ਮੇਨ ਵਲੋਂ ਪ੍ਰਧਾਨ ਸੁਮਨ ਮਹਾਜਨ ਦੀ ਪ੍ਰਧਾਨਗੀ `ਚ ਸੰਸਕ੍ਰਿਤੀ ਹਫ਼ਤੇ ਦੇ ਦੌਰਾਨ ਭੰਡਾਰੀ ਪੁੱਲ `ਤੇ ਬੈਨਰ ਡਿਸਪਲੇ ਮੋਕੇ ਜਾਗਰਤਾ ਰੈਲੀ ਕੱਢੀ ਗਈ ਜੋ ਕੀਤੀ ਭੰਡਾਰੀ ਪੁੱਲ, ਹਾਲ ਗੇਟ, ਹਾਲ ਬਾਜ਼ਾਰ ਕਟੜਾ ਜੈਮਲ ਸਿੰਘ, ਚੌਕ ਫਰੀਦ ਤੋਂ ਹੁੰਦੀ ਹੋਈ ਵਾਪਸ ਭੰਡਾਰੀ ਪੁੱਲ `ਤੇ ਸਮਾਪਤ ਹੋਈ।ਇਸ ਰੈਲੀ ਵਿੱਚ ਜਿਥੇ ਲੋਕਾਂ ਨੂੰ ਟਰੈਫਿਕ ਨਿਯਮਾਂ, ਸਵੱਛ ਭਾਰਤ ਮੁਹਿੰਮ ਤੋਂ ਜਾਣੂ ਕਰਵਾਉਂਦਿਆਂ ਸਮਾਜ ਵਿੱਚ ਫੈਲ਼ੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਗਿਆ, ਉਥੇ ਹੀ ਧੀਅ ਬਚਾਓ ਧੀਅ ਪੜਾਓ, ਧਰਮ ਦੇ ਆਧਾਰ `ਤੇ ਵੰਡਣ ਵਾਲਿਆਂ ਪ੍ਰਤੀ ਸੁਚੇਤ ਕਰਨ ਦਾ ਵੀ ਸੁਨੇਹਾ ਦਿੱਤਾ।ਦੇਸ਼ ਦੀ ਨੌਜਵਾਨ ਮ
ਹਿਲਾ ਸ਼ਕਤੀ ਨੂੰ ਅੱਗੇ ਵਧ ਕੇ ਦੇਸ਼ ਦਾ ਤਰਜਮਾਨੀ ਕਰਨ ਦਾ ਸੁਨੇਹਾ ਦਿੱਤਾ ਗਿਆ।ਪ੍ਰਧਾਨ ਸੁਮਨ ਮਹਾਜਨ ਨੇ ਕਿਹਾ ਕਿ ਦੀ ਭਾਰਤ ਵਿਕਾਸ ਪਰਿਸ਼ਦ ਸੰਸਕਾਰ, ਸੇਵਾ, ਸੰਪਰਕ, ਪ੍ਰਯੋਜਨਾ ਦੇ ਰਾਹੀਂ ਸਮਾਜ ਦੀ ਸੇਵਾ ਕਰਦੀ ਹੈ।ਇਸ ਮੌਕੇ ਲਲਿਤ ਮੋਹਨ ਜੋਹਰੀ, ਏ.ਐਨ ਚਾਬਾ, ਪ੍ਰਿੰਸੀਪਲ ਸੁਮਿਤ, ਜੇ.ਐਸ ਨਾਗਪਾਲ, ਸੁਧੀਰ ਬਜਾਜ਼, ਮੁਕੇਸ਼ ਮਹਿਰਾ, ਏ.ਕੇ ਗੁਪਤਾ, ਜੀ.ਕੇ ਕਾਲੀਆ, ਅਸ਼ੋਕ ਧਵਨ, ਅਰੁਣ ਗੁਪਤਾ, ਸੁਭਾਸ਼ ਮਹਾਜਨ ਅਤੇ ਪਰਿਸ਼ਦ ਦੇ ਹੋਰ ਮੈਂਬਰ ਮੌਜੂਦ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media