ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਨਿਸ਼ਕਾਮ ਕੀਰਤਨੀਏ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ
ਸਿੰਘ ਵੱਲੋਂ ਲਿੱਖੀ ਅੱਠਵੀਂ ਅਧਿਆਤਮਿਕ ਕਿਤਾਬ ਅਰਦਾਸ ਕਰਨ ਦੀਆਂ 13 ਜੁਗਤੀਆਂ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਤਿੰਨੋਂ ਬਰਾਚਾਂ ਦੇ ਪ੍ਰਿਸੀਪਲਾਂ ਵੱਲੋਂ ਰੀਲੀਜ਼ ਕੀਤੀ ਗਈ ਅਤੇ ਇਸ ਦੀ ਪਹਿਲੀ ਕਾਪੀ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਰਬਜੀਤ ਸਿੰਘ ਨੂੰ ਭੇਟ ਦਿੱਤੀ।ਕਿਤਾਬ ਦੇ ਪਬਲਿਸ਼ਰ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਦੀ 288 ਪੰਨਿਆਂ ਦੀ ਖੋਜ ਭਰਪੂਰ ਕਿਤਾਬ ਵਿੱਚ ਅਕਾਲ ਪੁਰਖ ਅੱਗੇ ਇਸ ਕਾਰਜ ਲਈ ਕਿਸ ਜੁਗਤੀ ਨਾਲ ਅਰਦਾਸ ਕਰੀਏ ਦੱਸਿਆ ਗਿਆ ਹੈ।ਕਿਤਾਬ ਦੇ ਸੰਪਾਦਕ ਜਸਵਿੰਦਰ ਸਿੰਘ ਪਟਿਆਲੇ ਵਾਲੇ ਨੇ ਕਿਹਾ ਕਿ ਭਾਈ ਸਾਹਿਬ ਜਿੱਥੇ ਨਿਸ਼ਕਾਮ ਕੀਰਤਨੀਏ ਹਨ ਉਥੇ ਉਘੇ ਲੇਖਕ ਵੀ ਹਨ।ਉਨਾਂ ਦੱਸਿਆ ਕਿ ਭਾਈ ਸਾਹਿਬ ਨੇ ਇਸ ਤੋਂ ਪਹਿਲਾਂ 7 ਕਿਤਾਬਾਂ 1. ਮੈ ਦਸਿਉ ਮਾਰਗ ਸੰਤਹੁ 2. ਸ਼ਰਧਾਂ ਦੀਆਂ 11 ਨਿਸ਼ਾਨੀਆਂ 3. ਸ੍ਰੀ ਸੁਖਮਨੀ ਸਾਹਿਬ ਜੀ ਦੀਆਂ 9 ਵਿਸ਼ੇਸ਼ਤਾਈਆਂ 4. ਜੀਵਨ ਸੇਧਾਂ (ਭਾਗ-1) 5. ਜੀਵਨ ਸੇਧਾਂ (ਭਾਗ-2) 6. ਗੁਰੁ ਨਾਨਕ ਦੇਵ ਜੀ ਦੇ ਘਰ ਦੀਆਂ 13 ਕਲਾਸਾਂ 7. ਸਿਮਰਨ ਦੀਆਂ 9 ਅਵਸਥਾ ਜੋ ਕਿ ਭਾਈ ਸਾਹਿਬ ਵੱਲੋਂ ਪਹਿਲਾਂ ਲਿੱਖੀਆਂ ਹਨ।
ਕਿਤਾਬ ਰੀਲੀਜ਼ ਮੌਕੇ ਗੁਰਮਤਿ ਦੇ ਦੀਵਾਨ ਵੀ ਸਜਾਏ ਗਏ ਜਿਸ ਵਿੱਚ ਹੋਰ ਜੱਥਿਆਂ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਵੀ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਅਧਿਆਤਮਿਕ ਕਿਤਾਬਾਂ ਪੜਨ ਨਾਲ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੱਚ ਦੇ ਮਾਰਗ `ਤੇ ਚੱਲਣ ਦਾ ਬਲ ਵੀ ਮਿਲਦਾ ਹੈ।ਭਾਈ ਸਾਹਿਬ ਨੇ ਉਹਨਾਂ ਭਾਈ ਹਰਵਿੰਦਰ ਸਿੰਘ ਸਮੇਤ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਇਸ ਕਿਤਾਬ ਨੂੰ ਤਿਆਰ ਕਰਨ `ਚ ਸਹਿਯੋਗ ਦਿੱਤਾ।ਇਸ ਮੌਕੇ ਭਾਈ ਜਸਵਿੰਦਰ ਸਿੰਘ ਸਿਵਲ ਲਾਈਨ, ਪ੍ਰਿਸੀਪਲ ਮੈਡਮ ਜਗਜੀਤ ਕੌਰ, ਜਸਲੀਨ ਕੌਰ, ਹਰਸ਼ਰਨ ਕੌਰ, ਗੁਰਦੀਪ ਸਿੰਘ, ਰਜਿੰਦਰ ਸਿੰਘ ਰਾਣਾ, ਹਰਵਿੰਦਰ ਸਿੰਘ ਡੀ.ਸੀ ਵੀਰ ਜੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media