Tuesday, March 24, 2026

ਭਾਰਤ ਵਿਕਾਸ ਪਰਿਸ਼ਦ ਮੇਨ ਵਲੋਂ ਜਾਗਰਤਾ ਰੈਲੀ ਕੱਢੀ ਗਈ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਵਿਕਾਸ ਪਰਿਸ਼ਦ ਮੇਨ ਵਲੋਂ ਪ੍ਰਧਾਨ ਸੁਮਨ ਮਹਾਜਨ ਦੀ ਪ੍ਰਧਾਨਗੀ `ਚ ਸੰਸਕ੍ਰਿਤੀ ਹਫ਼ਤੇ ਦੇ ਦੌਰਾਨ  ਭੰਡਾਰੀ ਪੁੱਲ `ਤੇ ਬੈਨਰ ਡਿਸਪਲੇ ਮੋਕੇ ਜਾਗਰਤਾ ਰੈਲੀ ਕੱਢੀ ਗਈ ਜੋ ਕੀਤੀ ਭੰਡਾਰੀ ਪੁੱਲ, ਹਾਲ ਗੇਟ, ਹਾਲ ਬਾਜ਼ਾਰ ਕਟੜਾ ਜੈਮਲ ਸਿੰਘ, ਚੌਕ ਫਰੀਦ ਤੋਂ ਹੁੰਦੀ ਹੋਈ ਵਾਪਸ  ਭੰਡਾਰੀ ਪੁੱਲ `ਤੇ ਸਮਾਪਤ ਹੋਈ।ਇਸ ਰੈਲੀ ਵਿੱਚ ਜਿਥੇ ਲੋਕਾਂ ਨੂੰ ਟਰੈਫਿਕ ਨਿਯਮਾਂ, ਸਵੱਛ ਭਾਰਤ ਮੁਹਿੰਮ ਤੋਂ ਜਾਣੂ ਕਰਵਾਉਂਦਿਆਂ ਸਮਾਜ ਵਿੱਚ ਫੈਲ਼ੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਗਿਆ, ਉਥੇ ਹੀ ਧੀਅ ਬਚਾਓ ਧੀਅ ਪੜਾਓ, ਧਰਮ ਦੇ ਆਧਾਰ `ਤੇ ਵੰਡਣ ਵਾਲਿਆਂ ਪ੍ਰਤੀ ਸੁਚੇਤ ਕਰਨ ਦਾ ਵੀ ਸੁਨੇਹਾ ਦਿੱਤਾ।ਦੇਸ਼ ਦੀ ਨੌਜਵਾਨ ਮPPN1809201702ਹਿਲਾ ਸ਼ਕਤੀ ਨੂੰ ਅੱਗੇ ਵਧ ਕੇ ਦੇਸ਼ ਦਾ ਤਰਜਮਾਨੀ ਕਰਨ ਦਾ ਸੁਨੇਹਾ ਦਿੱਤਾ ਗਿਆ।ਪ੍ਰਧਾਨ ਸੁਮਨ ਮਹਾਜਨ ਨੇ ਕਿਹਾ ਕਿ ਦੀ ਭਾਰਤ ਵਿਕਾਸ ਪਰਿਸ਼ਦ ਸੰਸਕਾਰ, ਸੇਵਾ, ਸੰਪਰਕ, ਪ੍ਰਯੋਜਨਾ ਦੇ ਰਾਹੀਂ ਸਮਾਜ ਦੀ ਸੇਵਾ ਕਰਦੀ ਹੈ।ਇਸ ਮੌਕੇ ਲਲਿਤ ਮੋਹਨ ਜੋਹਰੀ, ਏ.ਐਨ ਚਾਬਾ, ਪ੍ਰਿੰਸੀਪਲ ਸੁਮਿਤ, ਜੇ.ਐਸ ਨਾਗਪਾਲ, ਸੁਧੀਰ ਬਜਾਜ਼, ਮੁਕੇਸ਼ ਮਹਿਰਾ, ਏ.ਕੇ ਗੁਪਤਾ, ਜੀ.ਕੇ ਕਾਲੀਆ, ਅਸ਼ੋਕ ਧਵਨ, ਅਰੁਣ ਗੁਪਤਾ, ਸੁਭਾਸ਼ ਮਹਾਜਨ ਅਤੇ ਪਰਿਸ਼ਦ ਦੇ ਹੋਰ ਮੈਂਬਰ ਮੌਜੂਦ ਸਨ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply