ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਐਲੀਮੈਂਟਰੀ ਟੀਚਰ ਯੂਨੀਅਨ ਇਕਾਈ ਫਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਜਗਨੰਦਨ ਸਿੰਘ ਨੇ ਅੱਜ ਇੱਥੇ
ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿਚ ਸਾਲ 2017-18 ਵਿਚ ਪ੍ਰੀ ਪ੍ਰ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਪੰਜਾਬ ਕੈਬੀਨੇਟ ਵੱਲੋਂ ਲਿਆ ਗਿਆ ਫੈਸਲਾ ਈਟੀਯੂ ਦੀ ਮੰਗ ਦਾ ਹਿੱਸਾ ਹੈ।ਜਿਸ ਨਾਲ ਸਿੱਖਿਆ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ।
ਉਨਾ ਦੱਸਿਆ ਕਿ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਰਹੀ ਸੀ ਕਿ ਪ੍ਰਾਮਿਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਸਬੰਧੀ ਪ੍ਰਾਇਵੇਟ ਸਕੂਲਾਂ ਦੀ ਤਰਜ਼ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਜਾਣ।ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਹੋਣਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ।ਇਸ ਦੇ ਨਾਲ ਬੱਚਿਆ ਦੀ ਗੁਣਾਤਮਕ ਸਿੱਖਿਆ ਵਿਚ ਵੀ ਸੁਧਾਰ ਹੋਵੇਗਾ।ਅਸ਼ੋਕ ਸਰਾਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਈ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਵੀ ਮਿਲੇਗਾ।ਸੂਬਾਈ ਸੰਗਠਨ ਸਕੱਤਰ ਬਚਨ ਸਿੰਘ ਨੇ ਦੱਸਿਆ ਕਿ ਪ੍ਰੀ ਪ੍ਰਾਇਮਰੀ ਸਬੰਧੀ ਇਸੇ ਸਾਲ ਤੋਂ ਹੀ ਬੱਚਿਆਂ ਦਾ ਦਾਖ਼ਲਾ ਸ਼ੁਰੂ ਕੀਤਾ ਜਾਵੇਗਾ ਤਾਕਿ ਅਗਲੇ ਸੈਸ਼ਨ ਲਈ ਬੱਚਿਆਂ ਦੀ ਗਿਣਦਤੀ ਵਿਚ ਵਾਧਾ ਕੀਤਾ ਜਾ ਸਕੇ।ਈਟੀਯੂ ਪੰਜਾਬ ਸਰਕਾਰ ਦੇ ਇਸ ਫੇਸਲੇ ਦਾ ਸਵਾਗਤ ਕਰਦੀ ਹੈ ਅਤੇ ਮਿਆਰੀ ਸਿੱਖਿਆ ਵਿਚ ਸੁਧਾਰ ਲਈ ਸਰਕਾਰ ਅਤੇ ਸਮਾਜ ਦਾ ਹਰ ਤਰਾ ਦਾ ਸਹਿਯੋਗ ਕਰੇਗੀ ਅਤੇ ਸਮੂਹ ਅਧਿਆਪਕਾਂ ਨੂੰ ਅਪੀਲ ਕਰੇਗੀ ਕਿ ਇਸ ਫੈਸਲੇ ਦਾ ਵੱਧ ਤੋਂ ਵਾਧ ਲਾਭ ਉਠਾਕੇ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਕਰਨ।
Check Also
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …
Punjab Post Daily Online Newspaper & Print Media