ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੁਰਦਾਸਪੁਰ ਲੋਕਸਭਾ ਉਪ ਚੋਣਾਂ ਨੂੰ ਲੈਕੇ ਅੱਜ ਸਥਾਨਕ ਟੀਵੀ ਟਾਵਰ ਕਲੋਨੀ ਵਿਚ ਸਥਿਤ ਜ਼ਿਲਾ
ਭਾਜਪਾ ਦਫ਼ਤਰ ਵਿਚ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਲ ਵਿਸ਼ਨੂੰ ਭਗਵਾਨ ਡੇਲੂ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਹਾਜ਼ਰ ਵਰਕਰਾਂ ਦੀਆਂ ਗੁਰਦਾਸਪੁਰ ਉਪ ਚੋਣਾਂ ਸਬੰਧੀ ਡਿਊਟੀਆਂ ਲਗਾਈਆਂ ਅਤੇ ਉਥੇ ਪਹੁੰਚਣ ਦੀ ਅਪੀਲ ਕੀਤੀ। ਉਨਾ ਕਿਹਾ ਕਿ ਭਾਜਪਾ ਵੱਲੋਂ ਸਵਰਣ ਸਿੰਘ ਸਲਾਰੀਆ ਨੂੰ ਗੁਰਦਾਸਪੁਰ ਉਪ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ।ਸਲਾਰੀਆ ਪੜੇ ਲਿਖੇ ਅਤੇ ਇਮਾਨਦਾਰ ਉਮੀਦਵਾਰ ੲਲ ਅਤੇ ਉਨਾਂ ਦੀ ਜਿੱਤ ਵੀ ਨਿਸ਼ਚਿਤ ਹੈ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਦਾ 6 ਮਹੀਨਿਆਂ ਵਿਚ ਹੀ ਮੋਹ ਭੰਗ ਹੋ ਚੁੱਕਿਆ ਹੈ। ਫਾਜ਼ਿਲਕਾ ਵਿਚ ਤਾਂ ਕੀ ਪੰਜਾਬ ਦੇ ਕਿਸੇ ਵੀ ਹਿੱਸੇ ਵਿਚ ਵੀ ਕੋਈ ਵਿਕਾਸ ਕੰਮ ਨਹੀਂ ਕੀਤਾ ਹੈ। ਸਗੋਂ ਚੱਲ ਰਹੇ ਵਿਕਾਸ ਕੰਮ ਅੱਧਵਿਚਕਾਰ ਹੀ ਲਟਕਾ ਦਿੱਤੇ ਹਨ। ਜਿਸ ਕਾਰਨ ਲੋਕਾਂ ਦੀਆਂ ਸਮਸਿਆਵਾਂ ਵੱਧ ਗਈਆਂ ਹਨ। ਪੰਜਾਬ ਵਿਚ ਗੁੰਡਾਰਾਜ ਵਗੇਂ ਰਾਜ ਪ੍ਰਤੀਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਜ਼ਿਲਾ ਦਫ਼ਤਰ ਦੀ ਸ਼ੁਰੂਆਤ ਭਾਜਪਾ ਦਾ ਝੰਡਾ ਲਹਿਰਾਕੇ ਕੀਤੀ ਗਈ।
ਇਸ ਮੌਕੇ ਸਾਬਤਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਬੀਤੇ 6 ਮਹੀਨਿਆਂ ਦੇ ਸਮੈਂ ਦੌਰਾਨ ਹਰ ਖੇਤਰ ਵਿਚ ਅਸਫ਼ਲ ਰਹੀ ਹੈ। ਨਾ ਤਾਂ ਨੋਜਵਾਨਾਂ ਨੂੰ ਘਰ ਘਰ ਨੌਕਰੀ ਮਿਲੀ ਅਤੇ ਨਾ ਹੀ ਸਮਾਰਟ ਫੋਨ। ਜਦਕਿ ਆਟਾ ਦਾਲ ਯੋਜਨਾ ਦੇ ਤਹਿਤ ਵੀ ਜ਼ਰੂਰਤਮੰਦ ਲੋਕਾਂ ਨੂੰ ਯੋਜਨਾ ਦਾ ਲਾਭ ਨਹੀਂ ਦਿੱਤਾ ਗਿਆ। ਜਦਕਿ ਦੂਸਰੇ ਪਾਸੇ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਨੇ ਕਈ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ, ਜੋ ਕਾਂਗਰਸ ਅੱਜ ਤੱਕ ਸੋਚ ਵੀ ਨਹੀਂ ਸਕੀ। ਅੱਜ ਮੋਦੀ ਦੀ ਅਗਵਾਈ ਵਿਚ ਭਾਰਤ ਦਾ ਨਾਮ ਪੂਰੇ ਵਿਸ਼ਵ ਵਿਚ ਗੂੰਜ ਰਿਹਾ ਹੈ। ਜਿਆਣੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਵਿਚ ਇੱਕ ਪੈਸੇ ਦਾ ਵੀ ਘੋਟਾਲਾ ਨਹੀਂ ਹੋਇਆ, ਜਦਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਉਨਾਂ ਦੇ ਮੰਤਰੀਆਂ ਵੱਲੋਂ ਅਰਬਾਂ ਖਰਬਾਂ ਰੁਪਏ ਦੇ ਘੋਟਾਲੇ ਸਾਹਮਣੇ ਆ ਚੁੱਕੇ ਹਨ। ਉਨਾ ਨੇ ਹਾਜ਼ਰ ਵਰਕਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾ ਦਾ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਗੁਰਦਾਸਪੁਰ ਲੋਕਸਭਾ ਵਿਚ ਰਹਿੰਦਾ ਹੈ ਤਾਂ ਉਸ ਨਾਲ ਤੁਰੰਤ ਸੰਪਰਕ ਕਰਕੇ ਭਾਜਪਾ ਦੇ ਪੱਖ ਵਿਚ ਵੋਟਾਂ ਪਾਉਣ ਲਈ ਕਹਿਣ। ਤਾਕਿ ਉਥੇ ਭਾਜਪਾ ਅਕਾਲੀ ਉਮੀਦਵਾਰ ਸਵਰਣ ਸਿੰਘ ਸਲਾਰੀਆ ਨੂੰ ਜੇਤੂ ਬਣਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਹੱਥ ਹੋਰ ਮਜ਼ਬੂਤ ਕੀਤੇ ਜਾ ਸਕਣ।
ਇਸ ਮੌਕੇ ਭਾਜਪਾ ਪ੍ਰਦੇਸ਼ ਮੀਡੀਆ ਸਲਾਹਕਾਰ ਸੁਬੋਧ ਵਰਮਾ, ਜ਼ਿਲਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਖਜ਼ਾਨਚੀ ਅਰੁਣ ਵਧਵਾ, ਨਗਰ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਜਨਰਲ ਸਕੱਤਰ ਸੰਜੀਵ ਧੂੜੀਆ, ਸੁਸ਼ੀਲ ਜੈਰਥ, ਭਾਜਪਾ ਕਿਸਾਨ ਮੋਰਚਾ ਦੇ ਜ਼ਿਲਾ ਪ੍ਰਧਾਨ ਅਸ਼ੋਕ ਢਂਾਕਾ, ਭਾਜਯੁਮੋ ਜ਼ਿਲਾ ਪ੍ਰਧਾਨ ਰਾਣਾ ਸੰਧੂ, ਜਨਰਲ ਸਕੱਤਰ ਸਾਜਨ ਮੋਂਗਾ, ਭਾਜਪਾ ਮਹਿਲਾ ਮੋਰਚਾ ਪ੍ਰਧਾਨ ਮੋਨਾ ਕਟਾਰੀਆ, ਸੁਮਨ ਜੈਨ, ਬਰਜਿੰਦਰ ਕੌਰ, ਨਗਰ ਕੌੀਸਲ ਪ੍ਰਧਾਨ ਰਕੇਸ਼ ਧੂੜੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਵਿਨੋਦ ਬਜਾਜ, ਐਡਵੋਕੇਟ ਮਨੋਜ਼ ਤਿ੍ਰਪਾਠੀ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਡਾ. ਰਮੇਸ਼ ਵਰਮਾ, ਭਾਜਯੁਮੋ ਦੇ ਸਾਬਕਾ ਜ਼ਿਲਾ ਪ੍ਰਧਾਨ ਵਿਨੋਦ ਜਾਂਗਿੜ,ਕੌਂਸਲਰ ਸੰਦੀਪ ਚਲਾਨਾ, ਬਲਬੀਰ ਸਿੰਘ, ਜਗਦੀਸ ਬੱਸਵਾਲ, ਵਿਜੈ ਨਗੀਨਾ ਅਤੇ ਹੋਰ ਵਰਕਰ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media