Saturday, September 5, 2026

ਧਰਮ ਪ੍ਰਚਾਰ ਲਹਿਰ 272ਵੇਂ ਗੇੜ ਦੇ ਸਮਾਗਮਾਂ ਲਈ ਬਠਿੰਡਾ ਰਵਾਨਾ

 ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਪੁਰਵਾਸੀ ਜਥੇਦਾਰ ਬਲਦੇਵ ਸਿੰਘ ਦੇ ਸਿੱਖੀ ਪ੍ਰਚਾਰ ਅਤੇ PPN2409201705ਪ੍ਰਸਾਰ ਦੇ ਮਿਸ਼ਨ ਨੂੰ ਅੱਗੇ ਤੌਰਦਿਆਂ ਅਖੰਡ ਕੀਰਨਤੀ ਜਥੇ ਦੇ ਮੌਜੂਦਾ ਜਥੇਦਾਰ ਸੁਖਚੈਨ ਸਿੰਘ ਦੀ ਅਗਵਾਈ ਅਤੇ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਨਿਸ਼ਾਨ ਸਿੰਘ ਅਤੇ ਜਨਰਲ ਸਕੱਤਰ ਤਮਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਬਿੰਦਰ ਸਿੰਘ ਨਨੂੰਆਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰੰਮ ਦੇ 272ਵੇਂ ਗੇੜ ਦੇ ਸਮਾਗਮਾਂ ਲਈ ਪ੍ਰਚਾਰਕਾਂ, ਰਾਗੀ, ਕਵੀਸ਼ਰੀ ਜਥੇ ਸਮੇਤ ਪੰਜ ਪਿਆਰੇ ਸਾਹਿਬਾਨ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਸ਼ਹੀਦ ਗੰਜ, ਬੀ ਬਲਾਕ ਤੋਂ ਅਰਦਾਸ ਉਪਰੰਤ ਰਵਾਨਾ ਹੋਏ। ਇਸ ਮੌਕੇ ਪਿੰਡ ਨਾਥਪੁਰਾ ਬਲਾਕ ਭਗਤਾ ਭਾਈ, ਬਠਿੰਡਾ ਦੇ ਗੁ: ਸਾਹਿਬ ਵਿਖੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾਣਗੇ।ਇਸ ਮੋਕੇ ਡਾ. ਗੁਰਮੀਤ ਕੌਰ ਇੰਚਾਰਜ ਧਰਮ ਪ੍ਰਚਾਰ ਲਹਿਰ, ਭਾਈ ਜਗਤਾਰ ਸਿੰਘ ਮਾਨ ਵਡਾਲੀ, ਭਾਈ ਪਰਕਰਮ ਸਿੰਘ ਪੰਜ ਪਿਆਰਾ ਭਾਈ ਬਾਵਾ ਸਿੰਘ ਬਹੋੜੂ, ਭਾਈ ਦਲਬੀਰ ਸਿੰਘ ਬਹੋੜੂ, ਕਵਲਨੈਨ ਸਿੰਘ ਅਸਟ੍ਰੇਲੀਆ, ਦਲਬੀਰ ਸਿੰਘ ਛੇਹਰਟਾ, ਮੁੱਖ ਪ੍ਰਚਾਰਕ ਸਰਬਜੀਤ ਸਿੰਘ ਸੋਹੀਆਂ, ਦਲਬੀਰ ਸਿੰਘ ਇੰਚਾਰਜ ਅਤੇ ਭਾਈ ਸੁਰਜੀਤ ਸਿੰਘ ਪੰਜ ਪਿਆਰਾ ਵੀ ਹਾਜਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply