ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਲਬਾਗ ਸਿੰਘ ਏ.ਆਈ.ਜੀ ਸੀ.ਆਈ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਂਉਂਟਰ ਇੰਟੈਲੀਜੈਂਸ ਦੀ ਟੀਮ
ਵਲੋਂ ਖੁਫੀਆ ਸੂਚਨਾ ਦੇ ਆਧਾਰ `ਤੇ ਅੰਤਰਰਾਜੀ ਸਮੱਗਲਰ ਨਰਿੰਦਰ ਪੁੱਤਰ ਜੰਗ ਬਹਾਦਰ ਵਾਸੀ ਸੰਸਾਰ ਥਾਣਾ ਬਟੋਰ ਜਿਲਾ ਰਾਮਬਨ (ਜੰਮੂ-ਕਸ਼ਮੀਰ) ਜੋ ਕਿ ਟਰੱਕ ਡਰਾਈਵਰ ਹੈ, ਡੋਡੇ (ਚੂਰਾ ਪੋਸਤ) ਜੰਮੂ ਕਸ਼ਮੀਰ ਤੋਂ ਲਿਆ ਕੇ ਮੁੱਖ ਸਮੱਗਲਰ ਰਮਨਦੀਪ ਪੁੱਤਰ ਸੰਦੀਪ ਵਾਸੀ ਕਰਿਆਮ ਥਾਣਾ ਸਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਗੋਰਖਾ ਪੁੱਤਰ ਤਰਸੇਮ ਵਾਸੀ ਕਰਿਆਮ ਥਾਣਾ ਸਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਸਪਲਾਈ ਕਰਦਾ ਹੈ।ਜਿਸ ਨੂੰ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਲੋਕਲ ਪੁਲਿਸ ਥਾਣਾ ਫਗਵਾੜਾ ਜਿਲਾ ਕਪੂਰਥਲਾ ਦੀ ਮਦਦ ਨਾਲ ਟਰੱਕ ਸਮੇਤ 4 ਕੁਵਿੰਟਲ 50 ਕਿਲੋ ਡੋਡੇ (ਚੂਰਾ ਪੋਸਤ) ਅਤੇ ਮੁੱਖ ਸਮੱਗਲਰ ਰਮਨਦੀਪ ਉਕਤ ਦੀ ਇੰਡੀਗੋ ਕਾਰ ਤੇ 1,50,000/- ਰੁਪਏ ਸਮੇਤ ਕਾਬੂ ਕਰਕੇ ਉਕਤਾਂ ਦੇ ਖਿਲਾਫ ਮੁਕੱਦਮਾਂ ਨੰਬਰ 130 ਮਿਤੀ 23-09-2017 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਫਗਵਾੜਾ ਜਿਲਾ ਕਪੂਰਥਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media