ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਮਹੀਨੇ ਦੀ 25 ਅਗਸਤ ਨੂੰ ਡੇਰਾ ਮੁਖੀ ਨੂੰ ਬਲਾਤਕਾਰ ਦੇ ਚਲਦੇ ਕੇਸ ਵਿੱਚ ਸੀ.ਬੀ.ਆਈ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋ ਬਾਅਦ ਡੇਰਾ ਸਮੱਰਥਕਾਂ ਵੱਲੋਂ ਜਿਲਾ ਬਠਿੰਡਾ ਅੰਦਰ ਵੱਖ-ਵੱਖ ਸਰਕਾਰੀ ਪ੍ਰਾਪਰਟੀ ਨੂੰ ਅੱਗ ਦੇ ਹਵਾਲੇ ਕਰਨ ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ।ਜਿਸ ਦੇ ਤਹਿਤ ਹੀ ਪਿੰਡ ਬੱਲੂਆਣਾ ਵਿਖੇ ਬਣੇ ਰੇਲਵੇ ਸਟੇਸ਼ਨ ਨੂੰ ਕੁੱਝ ਡੇਰਾ ਪ੍ਰੇਮੀਆਂ ਵਲੋਂ ਅੱਗ ਲਾਈ ਗਈ। ਥਾਣਾ ਜੀ.ਆਰ.ਪੀ ਬਠਿੰਡਾ ਵਲੋਂ ਇਸ ਮਾਮਲੇ ‘ਚ 9 ਡੇਰਾ ਪ੍ਰੇਮੀਆਂ ਨੂੰ ਨਾਮਜ਼ੱਦ ਕੀਤਾ ਗਿਆ ਸੀ।ਜਿਹਨਾਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ ਤਹਿਤ ਹੀ ਏ.ਐਸ.ਆਈ ਜਗਦੀਸ਼ ਵਲੋਂ 3 ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਰਿਮਾਂਡ ਖਤਮ ਹੋਣ ਤੋ ਬਾਅਦ ਅੱਜ ਜੇਲ ਭੇਜ ਦਿੱਤਾ।ਜਾਣਕਾਰੀ ਦਿੰਦਿਆ ਏ.ਐਸ.ਆਈ ਜਗਦੀਸ਼ ਨੇ ਦੱਸਿਆ ਕਿ ਡੇਰਾ ਪ੍ਰੇਮੀ ਗੁਰਦੇਵ ਸਿੰਘ ਬਠਿੰਡਾ, ਹਰਜੀਵਨ ਸਿੰਘ ਵਾਸੀ ਬਾਜਕ ਤੇ ਗੁਰਮੇਲ ਸਿੰਘ ਵਾਸੀ ਚੁੱਘੇ ਕਲਾਂ ਨੇ 25 ਅਗਸਤ ਨੂੰ ਪੈਟਰੋਲ ਬੰਬ ਨਾਲ ਬੱਲੂਆਣਾ ਰੇਲਵੇ ਸਟੇਸ਼ਨ `ਤੇ ਹਮਲਾ ਕਰਕੇ ਅੱਗ ਲਾਈ ਸੀ।ਜਿਹਨਾਂ ਨੂੰ ਬੀਤੇ ਦਿਨੀ ਗ੍ਰਿਫਤਾਰ ਕਰ ਲਿਆ ਸੀ ਤੇ ਬਾਕੀ ਫਰਾਰ ਨਾਮਜ਼ੱਦ ਡੇਰਾ ਪ੍ਰੇਮੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media