ਫਾਜ਼ਿਲਕਾ, 24 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪੂਜਨੀਕ
ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਮੌਕੇ ‘ਆਏ ਨਵਰਾਤੇ ਮਾਤਾ ਦੇ’ ਪ੍ਰੋਗਰਾਮ ਤਹਿਤ ਦੂਸਰੇ ਦਿਨ ਹਾਜ਼ਰ ਸ਼ਰਧਾਲੂਆਂ ਵੱਲੋਂ ਮਹਾਮਾਈ ਦਾ ਸੰਗੀਤਮਈ ਕੀਰਤਨ ਕੀਤਾ ਗਿਆ।
ਇਸ ਮੌਕੇ ਪੂਜਨੀਕ ਸੋਨੂੰ ਦੇਵਾ ਜੀ ਨੇ ਕਿਹਾ ਕਿ ਕਦੇ ਵੀ ਕਿਸੇ ਦੇ ਮਨ ਅਤੇ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਅਤੇ ਕਿਸੇ ਦੇ ਨਾਲ ਝਗੜੇ ਵਿਚ ਨਹੀਂ ਪੈਣਾ ਚਾਹੀਦਾ। ਉਨਾਂ ਕਿਹਾ ਕਿ ਸਾਡੇ ਰਿਸ਼ੀਆਂ ਮੁਨੀਆਂ ਨੇ ਸਦਾ ਪ੍ਰਮਾਤਮਾ ਪ੍ਰਾਪਤੀ ਨੂੰ ਹੀ ਮਨੁੱਖ ਦਾ ਪਹਿਲਾ ਕੰਮ ਮੰਨਿਆ ਹੈ। ਉਨਾਂ ਕਿਹਾ ਕਿ ਸੰਸਾਰਕ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਮੇਸ਼ਾਂ ਯਾਦ ਰਖਣਾ ਚਾਹੀਦਾ ਹੈ ਕਿ ਸਾਡਾ ਪਹਿਲਾ ਅਤੇ ਆਖ਼ਰੀ ਕੰਮ ਇਸ਼ਵਰ ਦੀ ਪ੍ਰਾਪਤੀ ਹੈ।ਇਸ ਮੋਕੇ ਸ਼ਰਧਾਲੂਆਂ ਅਤੇ ਸੋਨੂੰ ਦੇਵਾ ਜੀ ਵੱਲੋਂ ਸਮੂਹਿਕ ਪ੍ਰਾਥਣਾ ਕਰਦੇ ਹੋਏ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media