Monday, September 28, 2026

ਮਨੁੱਖ ਦਾ ਪਹਿਲਾ ਅਤੇ ਆਖ਼ਰੀ ਕੰਮ ਇਸ਼ਵਰ ਦੀ ਪ੍ਰਾਪਤੀ – ਸੋਨੂੰ ਦੇਵਾ

ਫਾਜ਼ਿਲਕਾ, 24 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪੂਜਨੀਕ PPN2409201714ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਮੌਕੇ ‘ਆਏ ਨਵਰਾਤੇ ਮਾਤਾ ਦੇ’ ਪ੍ਰੋਗਰਾਮ ਤਹਿਤ ਦੂਸਰੇ ਦਿਨ ਹਾਜ਼ਰ ਸ਼ਰਧਾਲੂਆਂ ਵੱਲੋਂ ਮਹਾਮਾਈ ਦਾ ਸੰਗੀਤਮਈ ਕੀਰਤਨ ਕੀਤਾ ਗਿਆ।
ਇਸ ਮੌਕੇ ਪੂਜਨੀਕ ਸੋਨੂੰ ਦੇਵਾ ਜੀ ਨੇ ਕਿਹਾ ਕਿ ਕਦੇ ਵੀ ਕਿਸੇ ਦੇ ਮਨ ਅਤੇ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਅਤੇ ਕਿਸੇ ਦੇ ਨਾਲ ਝਗੜੇ ਵਿਚ ਨਹੀਂ ਪੈਣਾ ਚਾਹੀਦਾ। ਉਨਾਂ ਕਿਹਾ ਕਿ ਸਾਡੇ ਰਿਸ਼ੀਆਂ ਮੁਨੀਆਂ ਨੇ ਸਦਾ ਪ੍ਰਮਾਤਮਾ ਪ੍ਰਾਪਤੀ ਨੂੰ ਹੀ ਮਨੁੱਖ ਦਾ ਪਹਿਲਾ ਕੰਮ ਮੰਨਿਆ ਹੈ। ਉਨਾਂ ਕਿਹਾ ਕਿ ਸੰਸਾਰਕ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਮੇਸ਼ਾਂ ਯਾਦ ਰਖਣਾ ਚਾਹੀਦਾ ਹੈ ਕਿ ਸਾਡਾ ਪਹਿਲਾ ਅਤੇ ਆਖ਼ਰੀ ਕੰਮ ਇਸ਼ਵਰ ਦੀ ਪ੍ਰਾਪਤੀ ਹੈ।ਇਸ ਮੋਕੇ ਸ਼ਰਧਾਲੂਆਂ ਅਤੇ ਸੋਨੂੰ ਦੇਵਾ ਜੀ ਵੱਲੋਂ ਸਮੂਹਿਕ ਪ੍ਰਾਥਣਾ ਕਰਦੇ ਹੋਏ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply