ਫਾਜ਼ਿਲਕਾ, 24 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ
ਬੀ.ਐਸ.ਐਫ ਅਤੇ ਭਾਰਤੀ ਵਾਯੂ ਸੈਨਾ ਦੀਆਂ ਜਾਬਾਂਜ ਔਰਤਾਂ ਅਤੇ ਸਰਹੱਦ ਦੇ ਰਖਵਾਲਿਆਂ ਵੱਲੋਂ ਰਾਜਸਥਾਨ ਦੇ ਬਾੜਮੇਰ ਵਿਚ ਸਜੇ ਹੋਏ ਊਠਾਂ ਤੇ ਬੈਠ ਕੇ 38 ਦਿਨਾਂ ਦੀ ਯਾਤਰਾ ਕਰਦੇ ਹੋਏ ਰਾਜਸਥਾਨ ਦੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਜਾਗਰੂਕਤਾ ਲਿਆਉਣ ਵਾਲੀਆਂ ਇਹ ਔਰਤਾਂ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਪਹੁੰਚੀਆਂ।
ਬੀ.ਐਸ.ਐਫ ਅਬੋਹਰ ਰੇਂਜ ਦੇ ਡੀ.ਆਈ.ਜੀ ਮਧੂ ਸੂਦਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਫਾਜ਼ਿਲਕਾ ਦੇ ਇਲਾਕੇ ਵਿਚ ਪਹੁੰਚੀ।ਇਸ ਕੈਮਲ ਸਫ਼ਾਰੀ ਯਾਤਰਾ ਦੇ ਦਲ ਦਾ ਬੀ.ਐਸ.ਐਫ ਦੇ ਅਧਿਕਾਰੀਆਂ, ਜਵਾਨਾਂ ਅਤੇ ਪਿੰਡਾਂ ਦੇ ਵਾਸੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਸਵਾਗਤ ਕੀਤਾ ਜਾ ਰਿਹਾ ਹੈ।ਅੱਜ ਸਵੇਰੇ ਸਰਹੱਦੀ ਪਿੰਡ ਬਕੈਨਵਾਲਾ ਪਿੰਡ ਦੀ ਫੇਰੀ ਲਗਾਕੇ ਬੀ.ਐਸ.ਐਫ ਅਤੇ ਵਾਯੂ ਸੈਨਾ ਦੀਆਂ ਜਾਂਬਾਜ ਔਰਤਾਂ ਨੇ ਪਿੰਡਾਂ ਦੀਆਂ ਅੋਰਤਾਂ ਨੂੰ ਉਨਾਂ ਦੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਨਾਜੇਕੀ ਚੌਕੀ ਤੇ ਦੇਸ਼ ਭਗਤੀ ਦਾ ਪ੍ਰੋਗਰਾਮ ਰੱਖਿਆ।
20 ਵਿਰਾਂਗਨਾਵਾਂ ਦੀ ਅਗਵਾਈ ਕਰ ਰਹੀ ਅਨਿਯੂਸ਼ਕਾ ਸ਼ਰਮਾ ਨੇ ਦੱਸਿਆ ਕਿ ਉਨਾਂ ਦੇ ਨਾਲ ਬੀਐਸਐਫ ਦੀ ਇੱਕ ਮਹਿਲਾ ਪਲਾਟੂਨ ਕੰਪਨੀ ਵੀ ਨਾਲ ਚੱਲ ਰਹੀ ਹੈ।ਜੋ ਪਿੰਡਾਂ ਵਿਚ ਵੱਖ ਵੱਖ ਕਮਾਂਡੋ ਕਰਤਬ ਵਿਖਾਕੇ ਔਰਤਾਂ ਵਿਚ ਜਾਗਰੂਕਤਾ ਪੈਦਾ ਕਰ ਰਹੀ ਹੈ।ਪਿੰਡ ਰੂਪ ਨਗਰ ਵਿਚ ਅਯੋਜਤ ਸਮਾਗਮ ਵਿਚ ਸੰਬੋਧਨ ਕਰਦੇ ਹੋੲੈ ਪਿ੍ਰਯੰਕਾ ਰਾਵ ਨੇ ਕਿਹਾ ਕਿ ਔਰਤਾਂ ਦਾ ਮਨੋਬਲ ਕਮਜੋਰ ਹੋਵੇਗਾ ਤਾਂ ਉਹ ਖੁਦ ਕਮਜ਼ੋਰ ਹੋ ਜਾਣਗੀਆਂ। ਸਾਨੂੰ ਆਪਣਾ ਮਨੋਬਲ ਵਧਾਉਣ ਲਈ ਕਦੇ ਹੋਂਸਲਾ ਨਹੀਂ ਛੱਡਣਾ ਚਾਹੀਦਾ। ਉਨਾ ਦੱਸਿਆ ਕਿ ਹਰ ਵਿਅਕਤੀ ਨੂੰ ਮਾਂ, ਭੈਣ ਅਤੇ ਪਤਨੀ ਚਾਹੀਦੀ ਹੈ, ਪਰ ਬੇਟੀ ਨੂੰ ਚਾਹੁਣ ਵਾਲੇ ਘੱਟ ਹੀ ਹੁੰਦੇ ਹਨ। 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿਚ ਹੁਣ ਲੜਕੀਆਂ ਪੜਾਈ ਵਿਚ ਅੱਗੇ ਰਹਿੰਦੀਆਂ ਹਨ ਉੱਥੇ ਦੇਸ਼ ਭਗਤੀ ਦੀ ਭਾਵਨਾ ਰਖਕੇ ਸਮਾਜ ਦੀ ਸੇਵਾ ਕਰ ਰਹੀਆਂ ਹਨ।ਉਨਾਂ ਨੇ ਪਿੰਡ ਰੂਪ ਨਗਰ ਦੇ ਸਕੂਲ ਦੀ ਤਰੀਫ਼ ਕੀਤੀ ਜਿੱਥੇ ਲੜਕੀਆਂ ਦੀ ਚੰਗੀ ਪੜਾਈ ਦੇ ਕਾਰਨ ਸਕੂਲ ਨੂੰ ਰਾਸ਼ਟਰੀ ਅਵਾਰਡ ਵੀ ਮਿਲ ਚੁੱਕੇ ਹਨ।ਇਸ ਮੌਕੇ ਬੀਐਸਟੇਫ ਦੇ ਸੈਕਿੰਗ ਕਮਾਨ ਅਧਿਕਾਰੀ ਸ਼ਸ਼ੀ ਕੁਮਾਰ ਪਿਲੇ, ਡਿਪਟੀ ਕਮਾਂਡੈਂਟ ਜੇ.ਆਰ ਚੋਧਰੀ, ਡਾ. ਵਿਨੈ ਕੁਮਾਰ, ਸਹਾਇਕ ਕਮਾਂਡੈਂਟ ਨਰਿੰਦਰ ਸਿੰਘ ਭਾਟੀ, ਸਰਪੰਚ ਮਹਿੰਦਰ ਕੁਮਾਰ, ਪਿ੍ਰੰਸੀਪਲ ਕ੍ਰਿਸ਼ਨ ਰਿਣਵਾ, ਬਾਰਡਰ ਏਰੀਆ ਵਿਕਾਸ ਫਰੰਟੇਦ ਪ੍ਰਧਾਨ ਅਤੇ ਬੀਐਸਐਫ ਸਹਿਯੋਗੀ ਲੀਲਾਧਰ ਸ਼ਰਮਾ ਅਤੇ ਪ੍ਰਦੀਪ ਕੁਮਾਰ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ। ਸਕੂਲ ਦੇ ਵਿਦਿਆਰਕੀਆਂ ਸ਼ਿਵਯਾ, ਜਿਵਿਯਾ, ਪ੍ਰਤੀਗਿਆ ਨੇ ਦੇਸ਼ ਭਗਤੀ ਤੇ ਭਾਸ਼ਨ ਦੇ ਕੇ ਸਾਰਿਟਾਂ ਵਿਚ ਦੇਸ਼ ਭਗਤੀ ਦਾ ਜਜਬਾ ਪੈਦਾ ਕਰ ਦਿੱਤਾ। ਉੱਥੇ ਅਭਿਸ਼ੇਕ, ਨੀਤਿਸ, ਪ੍ਰਵੀਨ ਨੇ ਕੋਰੀਓਗ੍ਰਾਫੀ ਪੇਸ਼ ਕੀਤੀ। ਸਮਾਗਮ ਵਿਚ ਕੈਮਲ ਸਫ਼ਾਰੀ ਦੀਆਂ 36 ਜਾਂਬਾਜ ਔਰਤਾਂ ਨੇ ਜਦੋਂ ਆਪਣੇ ਕਰਤਬ ਵਿਖਾਏ ਤਾਂ ਸਾਰਿਆਂ ਨੇ ਤਾੜੀਆਂ ਦੀ ਆਵਾਜ਼ ਨਾਲ ਆਕਾਸ਼ ਗੁੰਜਾ ਦਿੱਤਾ। ਉਨਾਂ ਨੇ ਕਰਾਟੇ, ਅੱਗ ਦੇ ਗੋਲੇ ਵਿਚੋਂ ਨਿਕਲਣਾ, ਰਾਸ਼ਟਰੀ ਝੰਡਾ ਲੈਕੇ ਆਪਣੇ ਕਰਤਬ ਵਿਖਾਏ। ਜਿਸ ਤੋਂ ਬਾਅਦ ਪਿੰਡ ਬਾਰੇਕਾਂ ਦੇ ਸਰਕਾਰੀ ਸਕੂਲ ਦੇ ਪਿ੍ਰੰਸੀਪਲ ਅਮਨ ਡੋਡਾ ਦੀ ਅਗਵਾਈ ਵਿਚ ਸਕੂਲੀ ਬੱਚਿਆਂ ਨੇ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ। ਪਿੰਡ ਦੇ ਸਰਪੰਚ ਰੋਹਿਤ ਰਿਣਵਾ ਅਤੇ ਪਿੰਡ ਵਾਸੀਆਂ ਨੇ ਸਫ਼ਾਰੀ ਦਲ ਦੇ ਮੈਂਬਰਾਂ ਦਾ ਸਕੂਲ ਦੇ ਸਟੇਡੀਅਮ ਵਿਚ ਸਵਾਗਤ ਕੀਤਾ। ਜਿਸ ਤੋਂ ਬਾਅਦ ਪਿੰਡ ਸ਼ਤੀਰ ਵਾਲਾ ਵਿਚ ਵੀ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ।
ਅੱਜ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਹੋਵੇਗਾ ਕੈਮਲ ਸਫ਼ਾਰੀ ਦਾ ਸਵਾਗਤ: ਲਗਭਗ 1350 ਕਿਲੋਮੀਟਰ ਤੱਕ ਊਠਾਂ ਤੇ ਬੈਠਕੇ ਸਰਹੱਦੀ ਖੇਤਰਾਂ ਵਿਚ ਬੈਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ ਬੀ.ਐਸ.ਐਫ ਅਤੇ ਭਾਰਤੀ ਵਾਯੂ ਸੈਨਾ ਦੀਆਂ ਲਗਭਗ 50 ਜਾਂਬਾਜ ਔਰਤਾਂ ਅਤੇ ਉਨਾਂ ਦੇ ਨਾਲ ਚਲਣ ਵਾਲਾ ਬੀਐਸਐਫ ਦੱਲ ਅੱਜ 25 ਸਤੰਬਰ ਨੂੰ ਸਵੇਰੇ ਬੀ.ਐਸ.ਐਫ ਦੀ 96ਵੀਂ ਬਟਾਲੀਅਨ ਵਿਚ ਪਹੰੁਚੇਗਾ।ਬੀ.ਐਸ.ਐਫ ਦੇ ਡੀ.ਆਈ.ਜੀ ਮਧੂ ਸੂਦਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਾਂਡੈਂਟ ਨਰਿੰਦਰ ਕੁਮਾਰ ਦੀ ਅਗਵਾਈ ਅਤੇ ਜ਼ਿਲਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਐਮ.ਆਰ ਕਾਲਜ ਦੇ ਸਟੇਡੀਅਮ ਵਿਚ ਸਵੇਰੇ ਸਾਢੇ 9 ਵਜੇ ਵਿਸ਼ਾਲ ਪ੍ਰੋਗਰਾਮ ਦਾ ਅਯੋਜਨ ਕੀਤਾ ਜਾਵੇਗਾ। ਇਸ ਸਮਾਗਮ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਜਾਂਬਾਜ ਔਰਤਾਂ ਆਪਣੇ ਕਰਤਬ ਵਿਖਾਉਣਗੀਆਂ। ਸਭਿਆਚਾਰਕ ਪੋ੍ਰਗਰਾਮ ਤੋਂ ਬਾਅਦ ਲਗਭਗ 12 ਵਜੇ ਇਹ ਕੈਮਲ ਸਫ਼ਾਰੀ ਸਟੇਡੀਅਮ ਤੋਂ ਸਿੱਧ ਸ਼੍ਰੀ ਹਨੂੰਮਾਨ ਮੰਦਰ ਰੋਡ, ਉਨ ਬਾਜ਼ਾਰ, ਘੰਟਾ ਘਰ ਚੌਕ, ਸਰਾਫ਼ਾ ਬਾਜਾਰ, ਸ਼ਾਸਤਰੀ ਚੌਕ ਤੋਂ ਹੁੰਦੇ ਹੌਏ ਗਊਸ਼ਾਲਾ ਰੋਡ ਤੋਂ ਸੰਜੀਵ ਸਿਨੇਮਾ ਰੋਡ ਤੱਕ ਜਾਏਗੀ। ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਅਤੇ ਹੋਰਨਾਂ ਵੱਲੋਂ ਇਸ ਕੈਮਲ ਸਫ਼ਾਰੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਵੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media