ਸਮਰਾਲਾ, 25 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮੈਂਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਸਰਵ ਸ਼੍ਰੀ ਪੇ੍ਰਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫਿਰੋਜ਼ਪੁਰ, ਕੇਵਲ ਸਿੰਘ ਕਪੂਰਥਲਾ ਨੇ ਅੱਜ ਇੱਥੇ ਇੱਕ ਸਾਂਝੇ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ 7 ਅਕਤੂਬਰ, 2017 ਨੂੰ ਪੰਜਾਬ ਭਰ ਦੋ ਸਰਕਾਰੀ ਪੈਨਸ਼ਨਰਜ਼ ਮਹਿੰਗਾਈ ਭੱਤੇ ਦੀ ਬਣਦੀ 01-01-2017 ਦੀ ਕਿਸ਼ਤ ਦੇ ਹੁਕਮ ਜਾਰੀ ਨਾ ਹੋਣ ਤੇ ਬਹੁਤ ਬੇਚੈਨ ਅਤੇ ਔਖੇ ਹਨ, ਬਾਕੀ 7 ਮੰਨੀਆਂ ਮੰਗਾਂ ਦੇ ਹੁਕਮ ਵੀ ਜਾਰੀ ਨਹੀਂ ਕੀਤੇ ਗਏ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅਤੇ ਡਾਇਰੈਕਟਰ ਪੈਨਸ਼ਨ ਅਤੇ ਪੈਨਸ਼ਨਰਾਂ ਦੀ ਪਰਿਵਾਰ ਭਲਾਈ ਵੱਲੋਂ ਆਏ ਪੱਤਰਾਂ ਵਿੱਚ ਇਸੇ ਸਤੰਬਰ ਮਹੀਨੇ ਮੀਟਿੰਗ ਸੱਦਣ ਸਬੰਧੀ ਪੱਤਰ ਆਏ ਸਨ ਪਰ ਅਜੇ ਤੱਕ ਉਪਰੋਕਤ ਜਥਬੰਦੀ ਨੂੰ ਮੰਗਾਂ ਸਬੰਧੀ ਗੱਲਬਾਤ ਲਈ ਕੋਈ ਸੱਦਾ ਪੱਤਰ ਨਹੀਂ ਪਹੁੰਚਿਆ।ਇਸੇ ਪ੍ਰਤੀ ਰੋਸ ਪ੍ਰਗਟ ਕਰਨ ਲਈ ਪਠਾਨਕੋਟ ਵਿਖੇ 11:30 ਵਜੇ ਸ਼ਿਮਲਾ ਘਾਰ ਨੇੜੇ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਠੇ ਹੋ ਕੇ ਰੋਸ ਰੈਲੀ ਕਰਨ ਉਪਰੰਤ 1:30 ਬਾਅਦ ਦੁਪਹਿਰ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਪਬਲਿਕ, ਸ਼ਹਿਰੀਆਂ ਨੂੰ ਆਪਣੀਆਂ ਹੱਕੀ ਮੰਗਾਂ ਪ੍ਰਤੀ ਦੱਸਿਆ ਜਾਵੇਗਾ।ਮੌਜੂਦਾ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਜੇ ਤੁਰੰਤ ਉਪਰੋਕਤ ਮੰਗਾਂ ਤੋਂ ਇਲਾਵਾ 2000/- ਰੁਪਏ ਫਿਕਸ ਮੈਡੀਕਲ ਭੱਤਾ ਅਤੇ ਸਨ 2013 ਤੋਂ ਲੈ ਕੇ ਹੁਣ ਤੱਕ ਦੇ ਮੈਡੀਕਲ ਬਿਲਾਂ ਦੀ ਅਦਾਇਗੀ, 6ਵੇਂ ਪੰਜਾਬ ਪੇਅ ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media