ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਟੇਟ ਸੁਵਿਧਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਸੁਵਿਧਾ
ਕਰਮਚਾਰੀਆਂ ਵੱਲੋਂ ਨੌਕਰੀ ਬਹਾਲ ਕਰਨ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂਅ ਸ਼ਹਿਰ ਦੇ ਡੀ.ਸੀ ਅਤੇ ਐਸ.ਡੀ.ਐਮ ਦੋਹਨਾਂ ਨੂੰ ਦਿੱਤਾ ਗਿਆ।ਉਨਾਂ ਕਿਹਾ ਕਿ ਸੁਖਮਨੀ ਸੁਸਾਇਟੀਆਂ ਅਧੀਨ ਪੰਜਾਬ ਦੇ ਸਮੂਹ ਸੁਵਿਧਾ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਕਾਰਨ ਪਿਛਲੇ ਸਾਲ 7 ਸਤੰਬਰ 2016 ਤੋਂ ਹੜਤਾਲ ਤੇ ਚੱਲ ਰਹੇ ਹਨ।ਪਿਛਲੇ 10-12 ਸਾਲ ਤੋਂ ਮਿਹਨਤ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਂਵਾਂ ਸੁਵਿਧਾ ਸੈਂਟਰਾਂ ਵਿੱਚ ਨਿਭਾ ਰਹੇ ਸੀ, ਪਰੰਤੂ ਅਕਾਲੀ ਭਾਜਪਾ ਸਰਕਾਰ ਦੁਆਰਾ ਸੁਵਿੱਧਾ ਪ੍ਰੋਜੈਕਟ, ਸਵੈ ਨਿਰਭਰ ਸੁਖਮਨੀ ਸੁਸਾਇਟੀਆਂ ਅਧੀਨ ਚੱਲ ਰਹੇ ਸੀ, ਨੂੰ ਅੱਖੋਂ ਪਰੋਖੇ ਕੇ ਪ੍ਰਾਈਵੇਟ ਕੰਪਨੀ ਦੇ ਹੱਥਾਂ ਵਿੱਚ ਸੌਂਪ ਕੇ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ 500 ਕਰੋੜ ਰੁਪਏ ਖਰਚ ਕੀਤਾ ਗਿਆ। ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੇ ਮੁਲਾਜਮਾਂ ਨੂੰ ਨੌਕਰੀ ਤੋਂ ਫਾਰਗ ਕਰਕੇ ਨਵੀਂ ਭਰਤੀ ਕੀਤੀ ਗਈ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਦਾ ਸਟਾਂਫ਼ ਜਿਆਦਾ ਤਜ਼ਰਬੇਕਾਰ ਨਾ ਹੋਣ ਕਾਰਨ ਲੋਕਾਂ ਨੂੰ ਬਣਦੀਆਂ ਸਹੂਲਤਾਂ ਤੋਂ ਵਾਂਝੇ ਰਹਿਣਾ ਪਿਆ। ਉਨਾਂ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਇਕ ਅਹਿਮ ਪੜਾਅ ਸੁਵਿੱਧਾ ਕੇਂਦਰਾਂ ਵਿੱਚ ਗੁਜ਼ਾਰ ਚੁੱਕੇ ਹਨ ਅਤੇ ਇੱਕ ਵੰਡਾ ਹਿੱਸਾ ਆਪਣੀ ਉਮਰ ਦਾ ਪੜਾਅ ਵੀ ਪਾਰ ਕਰ ਚੁੱਕੇ ਹਾਂ, ਜਿਸ ਵਿੱਚ ਪੰਜਾਬ ਸਰਕਾਰ ਦੇ ਕਿਸੇ ਹੋਰ ਮਹਿਕਮੇ ਦੀ ਨੋਕਰੀ ਲਈ ਪੰਜਾਬ ਸਰਕਾਰ ਦੀਆ ਹਦਾਇਤਾ ਅਨਸਾਰ ਮਿਥੀ ਉਮਰ ਸੀਮਾ ਵਿੱਚ ਅਪਲਾਈ ਕਰਨਾ ਹੰੁਦਾ ਹੈ।ਉਹਨਾਂ ਪੁਰਜੋਰ ਬੇਨਤੀ ਕੀਤੀ ਹੈ ਕਿ ਸਮੂਹ ਸੁਵਿੱਧਾ ਕਰਮਚਾਰੀਆਂ ਨੂੰ ਪਹਿਲਾਂ ਦੀ ਤਰਾਂ ਸੁਸਾਇਟੀ ਅਧੀਨ ਜੁਆਇਨ ਕਰਵਾਇਆ ਜਾਵੇ ਤਾਂ ਕਿ ਉਹ ਆਪਣੇ 1158 ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਜੋ ਕਿ ਬਹੁਤ ਹੀ ਮੁਸ਼ਕਲ ਦੇ ਦੌਰ ਵਿਚੋਂ ਗੁਜਰ ਰਹੇ ਹਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media