ਧੂਰੀ, 29 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ-ਕਹੇਰੂ ਵਿਖੇ 17, 19 ਸਾਲਾ ਲੜਕੇ ਤੇ ਸਾਲਾ ਲੜਕੀਆਂ ਦੇ
ਜ਼ਿਲਾ੍ ਪੱਧਰੀ ਡਾਜਬਾਲ ਮੁਕਾਬਲੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਦੀ ਅਗੁਵਾਈ ਹੇਠ ਕਰਵਾਏ ਗਏ ਜਿਸ ਦਾ ਉਦਘਾਟਨ ਪਰਗਟ ਸਿੰਘ ਸਰਪੰਚ ਕਹੇਰੂ ਨੇ ਕੀਤਾ।ਇਹਨਾਂ ਮੁਕਾਬਲਿਆਂ ਵਿੱਚ 19 ਸਾਲਾ ਲੜਕਿਆਂ ਵਿੱਚੋਂ ਭਸੌੜ ਜੋਨ ਦੀ ਟੀਮ ਨੇ ਪਹਿਲਾ ਸਥਾਨ ਅਤੇ ਸੁਨਾਮ ਜੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ 17 ਸਾਲਾ ਲੜਕਿਆਂ ਵਿਚੋਂ ਦਿੜ੍ਹਬਾ ਜੋਨ ਪਹਿਲੇ ਅਤੇ ਸੰਗਰੂਰ ਜੋਨ ਦੂਜੇ ਸਥਾਨ ਤੇ ਜੇਤੂ ਰਿਹਾ।ਇਸੇ ਤਰਾਂ ਲੜਕੀਆਂ ਦੀ 19 ਸਾਲਾ ਟੀਮ ਵਿੱਚੋਂ ਕਾਤਰੋਂ ਜੋਨ ਪਹਿਲੇ ਅਤੇ ਸੁਨਾਮ ਜੋਨ ਦੂਜੇ ਸਥਾਨ ਤੇ ਰਿਹਾ ਅਤੇ 17 ਸਾਲਾ ਵਰਗ ਦੀਆਂ ਲੜਕੀਆਂ ਵਿੱਚੋਂ ਦਿੜ੍ਹਬਾ ਜੋਨ ਪਹਿਲੇ ਅਤੇ ਭਸੌੜ ਜੋਨ ਦੂਜੇ ਸਥਾਨ ਤੇ ਰਿਹਾ।ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਕੁਲਵੀਰ ਸਿੰਘ ਪੀ.ਟੀ.ਆਈ,ਦਵਿੰਦਰ ਸਿੰਘ ਲੈਕਚਰਾਰ, ਸੱਤਨਾਮ ਸਿੰਘ, ਅਮੰਗ ਸ਼ਰਮਾ, ਹਰਦੀਪ ਸਿੰਘ ਭੂਦਨ, ਵਿਕਾਸ ਕੁਮਾਰ, ਸਿੰਦਰਪਾਲ ਕੌਰ ਅਤੇ ਜਸਵਿੰਦਰ ਕੌਰ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media