Wednesday, July 8, 2026

ਤਲਵੰਡੀ ਸਾਬੋ ਪਾਵਰ ਪਲਾਂਟ ’ਤੇ ਪ੍ਰਦੂਸ਼ਣ ਫੈਲਾਉਣ ਲਈ ਲਗਾਇਆ 5 ਲੱਖ ਦਾ ਜ਼ੁਰਮਾਨਾ

ਪ੍ਰਦੂਸ਼ਣ ਰੋਕਥਾਮ ਸਬੰਧੀ 1 ਕਰੋੜ ਦਾ ਨਿਵੇਸ਼ ਕਰਨ ਦੀ ਹਦਾਇਤ
ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੁਆਰਾ ਤਲਵੰਡੀ ਸਾਬੋ ਪਾਵਰ ਪਲਾਂਟ PPN2909201714ਪਿੰਡ ਬਣਾਂਵਾਲੀ (ਮਾਨਸਾ) ’ਤੇ ਪ੍ਰਦੂਸ਼ਣ ਫੈਲਾਉਣ ਲਈ 5 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਐਕਸੀਅਨ ਪਰਮਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਥਰਮਲ ਪਲਾਂਟ ਤੋਂ ਨਿਕਲਦੇ ਪ੍ਰਦੂਸ਼ਣ ਅਤੇ ਇਸ ਕਾਰਣ ਥਰਮਲ ਦੇ ਆਲੇ-ਦੁਆਲੇ ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ।ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ।ਇਸ ਟੀਮ ’ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ ਰੋਹਿਤ ਸਿੰਗਲਾ, ਜ਼ਿਲਾ ਪ੍ਰੋਗਰਾਮ ਕੁਆਰਡੀਨੇਟਰ ਖੇਤੀਬਾੜੀ ਵਿਭਾਗ ਮਾਨਸਾ ਇੰਦਰਜੀਤ ਸੈਣੀ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮਾਨਸਾ ਜਸਵੰਤ ਰਾਏ ਨੇ ਤਲਵੰਡੀ ਸਾਬੋ ਪਾਵਰ ਪਲਾਂਟ ਦੀ ਚੈਕਿੰਗ ਕੀਤੀ।
ਉਨਾਂ ਦੱਸਿਆ ਕਿ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪਨੂੰ ਦੇ ਦਫ਼ਤਰ ਵਿਖੇ ਥਰਮਲ ਪਲਾਂਟ ਅਧਿਕਾਰੀ ਹਾਜ਼ਰ ਹੋਏ ਸਨ।ਜਿਸ ਦੌਰਾਨ ਉਨਾਂ ਨੇ ਮੰਨਿਆ ਗਿਆ ਕਿ ਇਹ ਪ੍ਰਦੂਸ਼ਣ ਪਲਾਂਟ ’ਚ ਤਕਨੀਕੀ ਖ਼ਰਾਬੀ ਕਾਰਣ ਹੋ ਰਿਹਾ ਸੀ ਅਤੇ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ।ਗਠਿਤ ਟੀਮ ਦੁਆਰਾ ਪਲਾਂਟ ਦੇ ਆਲੇ-ਦੁਆਲੇ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ।ਜਿਥੇ ਪਲਾਂਟ ’ਚੋਂ ਨਿਕਲੀ ਸੁਆਹ ਪਾਈ ਗਈ।ਬੋਰਡ ਵਲੋਂ ਪਲਾਂਟ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪਨੂੰ ਦੁਆਰਾ ਪਲਾਂਟ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਬੋਰਡ ਕੋਲ 30 ਲੱਖ ਰੁਪਏ ਜਮਾਨਤੀ ਤੌਰ ’ਤੇ ਅਡਵਾਂਸ ਜਮਾਂ ਕਰਵਾਉਣ।ਉਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਵਿਭਾਗ ਦੁਆਰਾ ਪਲਾਂਟ ਦੇ ਆਲੇ-ਦੁਆਲੇ ਇਲਾਕਿਆਂ ’ਚ ਹੋਏ ਖੇਤੀ ਸਬੰਧੀ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ।ਇਸ ਰਿਪੋਰਟ ’ਤੇ ਅਧਾਰਿਤ ਥਰਮਲ ਪਲਾਂਟ ਦੁਆਰਾ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਚੇਅਰਮੈਨ ਦੁਆਰਾ ਥਰਮਲ ਪਲਾਂਟ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਚੰਗੀ ਕੁਆਲਿਟੀ ਦਾ ਕੋਲਾ ਵਰਤਿਆ ਜਾਵੇ ਜਿਸ ਵਿਚ ਸੁਆਹ 24 ਫ਼ੀਸਦੀ ਤੋਂ ਜ਼ਿਆਦਾ ਨਾ ਹੋਵੇ।ਇਹ ਵੀ ਹਦਾਇਤੀ ਦਿੱਤੀ ਗਈ ਹੈ ਕਿ ਪਲਾਂਟ ਵਿੱਚੋਂ ਨਿਕਲੀ 100 ਫ਼ੀਸਦੀ ਫਲਾਈ-ਏਸ਼ ਸੀਮੇਂਟ ਬਨਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾ ਜਾਵੇ। ਪਰਮਜੀਤ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਵਲੋਂ ਯਕੀਨ ਦਿਵਾਇਆ ਗਿਆ ਹੈ ਕਿ ਜੇਕਰ ਪਲਾਂਟ ’ਚ ਜ਼ਿਆਦਾ ਮਾਤਰਾ ’ਚ ਫਲਾਈ-ਏਸ਼ ਨਿਕਲਦੀ ਹੈ ਤਾਂ ਪਲਾਂਟ ਬੰਦ ਕਰ ਦਿੱਤਾ ਜਾਵੇਗਾ।ਉਨਾਂ ਇਹ ਵੀ ਯਕੀਨ ਦਵਾਇਆ ਕਿ ਅੱਗੇ ਤੋਂ ਲੋਕਾਂ ਨੂੰ ਇਸ ਪ੍ਰਕਾਰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਪਲਾਂਟ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪ੍ਰਦੂਸ਼ਣ ਰੋਕਥਾਮ ਸਬੰਧੀ ਰੁਪਏ 1 ਕਰੋੜ ਦਾ ਨਿਵੇਸ਼ ਕਰਕੇ ਨਵੀਂਆਂ ਮਸ਼ੀਨਾ ਲਗਾਉਣ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply