ਬਟਾਲਾ, 1 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਨੇਕੀ ਤੇ ਬਦੀ ਨੂੰ ਇਕ ਵੱਖਰੀ ਹੀ ਨਜ਼ਰ ਨਾਲ ਵੇਖਿਆ ਜਾਂਦਾ ਹੈ।ਨੇਕ ਇੰਨਸਾਨ ਦੀ ਹਰ ਪਾਸੇ ਜੈ ਜੈਕਾਰ ਹੁੰਦੀ ਹੈ।ਸਮਾਜ ਬਦੀਆਂ ਕਰਨ ਵਾਲੇ ਇਨਸਾਨ ਮੁਢੋਂ ਹੀ ਨਕਾਰਦਾ ਆਇਆ ਹੈ।ਇਸੇ ਹੀ ਮੁੱਦੇ ਨੂੰ ਮੁੱਖ ਰੱਖਦਿਆਂ ਗਿੱਲ ਫਰਨੀਚਰ ਉਮਰਪੁਰਾ ਚੌਕ ਬਟਾਲਾ ਵਲੋਂ ਮਹੀਨਾ ਵਾਰ ਲੰਗਰ ਲਗਾਇਆ ਗਿਆ।ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਚਲਦਾ ਰਿਹਾ।ਇਸ ਮੌਕੇ ਅਵਤਾਰ ਸਿੰਘ, ਹਰਜੀਤ ਸਿੰਘ, ਪ੍ਰਲਾਹਦ ਸਿੰਘ, ਇੰਸਪੈਕਟਰ ਹਰਪਾਲ ਸਿੰਘ, ਇੰਦਰਜੀਤ ਸਿੰਘ,ਉਜਵਲ ਸਿੰਘ, ਕਾਲਾ ਐਮ.ਸੀ, ਜੀਨੀ ਭਗਤ, ਸਕਰਨ ਸਿੰਘ, ਅਵੀ ਆਦਿ ਸੇਵਾਦਾਰਾਂ ਤੋਂ ਇਲਾਵਾ ਕਾਫੀ ਗਿਣਤੀ `ਚ ਸੰਗਤਾਂ ਨੇ ਹਾਜਰੀ ਭਰੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media