ਬਟਾਲਾ, 01 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਸਕੱਤਰ ਤੇ ਡਾਇਰੈਕਟਰ ਸਿਖਿਆ ਵਿਭਾਗ ਜਿਲਾ ਸਿਖਿਆ ਅਫਸਰ ਸੈਕੰਡਰੀ
ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੇ ਹੁਕਮਾਂ ਦੀ ਰੌਸਨੀ ਵਿਚ ਸ.ਕੰ.ਸ.ਸ ਧਰਮਪੁਰਾ ਬਟਾਲਾ ਵਿਖੇ ਵਿਦਿਆਰਥੀਆਂ ਦੀ ਐਸ.ਏ ਇਕ ਦੀ ਪ੍ਰੀਖਿਆ ਤੋਂ ਬਾਅਦ ਮਾਪੇ ਅਧਿਆਪਕ. ਮਿਲਣੀ ਕਰਵਾਈ ਗਈ।ਇਸ ਮੌਕੇ ਪ੍ਰਾਪਤ ਜਾਣਕਾਰੀ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਮਾਪਿਆਂ ਦਾ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ ਹੈ।ਵਿਦਿਆਰਥੀਆਂ ਨੂੰ ਸਕੁਲ ਦੀ ਪ੍ਰਾਰਥਨਾ ਸਭਾ ਵਿਚ ਪ੍ਰੇਰਿਆ ਗਿਆ ਸੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਸਕੂਲ ਜਰੂਰ ਲੈ ਕੇ ਆਉਣ ਵਿਦਿਆਰਥੀਆਂ ਨੇ ਇਸ ਗੱਲ ਨੂੰ ਮੰਨਦਿਆ ਹੀ ਸਾਰਾ ਕੁੱਝ ਕੀਤਾ ਹੈ। ਸਕੂਲ ਅਧਿਆਪਕਾਂ ਵੱਲੋ ਅਲੱਗ ਅਲੱਗ ਕਾਊਂਟਰ ਲਗਾ ਕੇ ਕਲਾਸ ਤੇ ਅਧਿਆਪਕ ਵਾਈਜ ਰਜਿਸਟਰ ਵਿਚ ਦਰਜ ਨੰਬਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਖਾਏ।ਇਸ ਮੌਕੇ ਹਰਪ੍ਰੀਤ ਸਿੰਘ, ਅਮਨ, ਸਿਵਾਨੀ, ਰਾਜਬੀਰ, ਚਰਨਜੀਤ ਸਿੰਘ, ਹਰੀ ਕ੍ਰਿਸਨ, ਹਰੀ ਓਮ ਗਾਈਡੈਸ ਅਧਿਆਪਕ, ਸੁਖਵਿੰਦਰ ਸਿੰਘ, ਜੇ.ਪੀ ਸਿੰਘ ਆਦਿ ਅਧਿਆਪਕ ਤੇ ਲੈਕਚਰਾਰ ਸਕੂਲ ਵਿਚ ਹਾਜਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media