Thursday, March 26, 2026

ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

PPN0110201703ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਇਸ ਦਾ ਉਦਘਾਟਨ ਮਾਲਵਾ ਜੋਨ ਸਲਮ ਫਾਊਂਡੇਸ਼ਨ ਦੇ ਹੈਡ ਮੈਡਮ ਰੁਪਿੰਦਰ ਬਾਵਾ ਨੇ ਕੀਤਾ।ਮੇਲੇ ਦੌਰਾਨ ਜੋਤੀ ਰੌਸ਼ਨ ਦੀ ਭੂਮਿਕਾ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਘੁੱਦਾ ਵਲੋਂ ਨਿਭਾਈ ਗਈ।ਇਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦੀ ਅਗਵਾਈ ਸਾਬਕਾ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਵਲੋਂ ਕੀਤੀ ਗਈ।ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੋਰਾ ਚੱਕ ਵਾਲਾ ਤੋਂ ਇਲਾਵਾ ਮਨਿੰਦਰ, ਬੀ.ਐਸ, ਭੱਟੀ ਤੋਂ ਇਲਾਵਾ ਬੀਬੋ ਭੂਆ ਅਤੇ ਬੋਦਾ ਫੁੱਫੜ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ।ਇਸ ਮੌਕੇ ਵੱਖ-ਵੱਖ ਰਾਮਲੀਲਾ ਕਲਾਕਾਰਾਂ ਵਲੋਂ ਬਹੁਤ ਹੀ ਸੁੰਦਰ ਝਾਕੀਆਂ ਕੱਢੀਆਂ ਗਈਆਂ।ਮੇਲੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਖਿਆ ਕਿ ਦੁਸ਼ਹਿਰੇ ਦਾ ਮੇਲਾ ਪੇਂਡੂ ਖੇਤਰ ਵਿੱਚ ਕਰਵਾਉਣਾ ਬਹੁਤ ਵੱਡੀ ਪ੍ਰਾਪਤੀ ਅਤੇ ਖੁਸ਼ੀ ਦੀ ਗੱਲ ਹੈ।ਉਨਾਂ ਕਿਹਾ ਕਿ ਦੁਸ਼ਹਿਰਾ ਬਦੀ ’ਤੇ ਨੇਕੀ ਦਾ ਪ੍ਰਤੀਕ ਹੈ, ਜਿਸ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਚੰਗੇ ਕੰਮਾਂ ਦੀ ਹਮੇਸ਼ਾਂ ਜਿੱਤ ਹੁੰਦੀ ਹੈ ਅਤੇ ਬੁਰਾਈ ਦਾ ਅੰਤ।ਉਨਾਂ ਮੇਲਾ ਪ੍ਰਬੰਧਕ ਐੱਮ ਕੇ ਮੰਨਾ ਨੂੰ ਇਹ ਮੇਲਾ ਸਫਲਤਾਪੂਰਵਕ ਕਰਵਾਉਣ ’ਤੇ ਵਧਾਈ ਦਿੱਤੀ।ਮੇਲੇ ਦੌਰਾਨ ਝੰਡਾ ਰਸਮ ਵੀ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਰਾਜੇਸ਼ ਜਿੰਦਲ ਨੇ ਨਿਭਾਈ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਪਰਮਜੀਤ ਸਿੰਘ ਲਾਲੀ ਬਾਦਲ ਨੇ ਅਗਨ ਭੇਟ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਐੱਮ ਕੇ ਮੰਨਾ ਨੇ ਕਿਹਾ ਕਿ ਉਹ ਸਾਰੇ ਹੀ ਇਲਾਕਾ ਨਿਵਾਸੀਆਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹਨ ਜਿੰਨਾ ਨੇ ਪਿੰਡ ਘੁੱਦਾ ਦੀ ਧਰਤੀ ਤੇ ਅਜਿਹਾ ਮੇਲਾ ਕਰਵਾਉਣ ਦਾ ਸੁਪਨਾ ਸੱਚ ਕਰਨ ਵਿੱਚ ਮਦਦ ਕੀਤੀ।ਇਸ ਮੌਕੇ ਪ੍ਰਬੰਧਕਾਂ ਵਲੋਂ ਨੇੜਲੇ ਪਿੰਡਾਂ ਦੇ ਸਮਾਜ ਸੇਵੀ ਕਲੱਬਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਮੈਡਮ ਵੀਨੂੰ ਗੋਇਲ, ਪਿ੍ਰੰਸੀਪਲ ਮੈਡਮ ਮਨਵੀਨ ਕੋਰ, ਜਸਵਿੰਦਰ ਸਿੰਘ ਘੁੱਦਾ ਸੀਨੀਅਰ ਅਕਾਲੀ ਆਗੂ, ਅਮਰਜੀਤ ਸਿੰਘ ਮਿੰਟੂ ਕਾਲਝਰਾਣੀ, ਜਗਰੂਪ ਸਿੰਘ ਸੰਗਤ ਅਤੇ ਲਖਵੀਰ ਸਿੰਘ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply