ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਮਾਂ ਬੋਲੀ ਪੰਜਾਬੀ ਨੂੰ ਵੇਲੇ ਦੀਆਂ ਹਕੂਮਤਾਂ ਵੱਲੋਂ ਤਿਰਸਕਾਰ ਕਰਨ ਦੇ ਵਿਰੋਧ ਅਤੇ ਉਸ ਨੂੰ ਬਣਦਾ ਦਰਜਾ ਦਿਵਾਉਣ ਲਈ ਪੰਜਾਬੀ ਪ੍ਰਤੀ ਸੁਹਿਰਦ ਧਿਰਾਂ ਵਲੋਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ 4 ਅਕਤੂਬਰ ਨੂੰ ਬਠਿੰਡਾ ਦੇ ਡੀ.ਸੀ ਰਾਹੀ ਭੇਜਿਆ ਜਾ ਰਿਹਾ ਹੈ। ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ ਸੜਕਾਂ / ਸਾਰੇ ਸੂਬਾਈ ਤੇ ਕੌਮੀ ਮਾਰਗਾਂ ’ਤੇ ਰਾਹ ਦਸੇਰਾ ਬੋਰਡਾਂ ਤੇ ਮੀਲ ਪੱਥਰਾਂ ’ਤੇ ਸ਼ਹਿਰਾਂ ਦੇ ਨਾਂਅ ਤੇ ਦੂਰੀ ਆਦਿ ਪੰਜਾਬੀ ਦੀ ਥਾਂ ਹਿੰਦੀ ਨੂੰ ਪਹਿਲ ਦਿੱਤੀ ਗਈ ਹੈ।ਇਹੋ ਹੀ ਨਹੀਂ, ਦਿਹਾਤੀ ਇਲਾਕਿਆਂ ਤੇ ਕਸਬਿਆਂ ਦੀਆਂ ਛੋਟੀਆਂ ਸੜਕਾਂ ’ਤੇ ਲਾਏ ਮੀਲ ਪੱਥਰਾਂ ਉਤੇ ਵੀ ਪਿੰਡਾਂ ਦੇ ਨਾਂ ਪੰਜਾਬੀ ਦੀ ਜਗਾ ਹਿੰਦੀ ਵਿੱਚ ਲਿਖੇ ਗਏ ਹਨ।ਪੰਜਾਬੀ ਨੂੰ ਉਸ ਦਾ ਬਣਦਾ ਹੱਕ ਦਵਾਉਣ ਲਈ ਮਾਲਵਾ ਯੂਥ ਫੈਡਰੇਸ਼ਨ, ਦਲ ਖ਼ਾਲਸਾ, ਭਾਰਤੀ ਕਿਸਾਨ ਯੂਨੀਅਨ ਕਰਾਂਤੀ, ਬਲੀ ਵਿਰੋਧੀ ਐਕਸਨ ਕਮੇਟੀ ਕੋਟ ਫ਼ੱਤਾ ਤੇ ਹੋਰ ਪੰਜਾਬੀ ਲੇਖਕ ਤੇ ਸਿੱਖ ਜਥੇਬੰਦੀਆਂ ਆਦਿ ਦੇ ਨੁਮਾਇੰਦੇ ਸੰਘਰਸ਼ ਕਰ ਰਹੇ ਹਨ। ਦਲ ਖ਼ਾਲਸਾ ਦੇ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਮਾਲਵਾ ਯੂਥ ਫੈਡਰੇਸ਼ਨ ਦੇ ਲੱਖਾ ਸਧਾਣਾ ਨੇ ਦੱਸਿਆ ਕਿ 4 ਅਕਤੂਬਰ ਦਿਨ ਬੁੱਧਵਾਰ ਨੂੰ ਬਠਿੰਡਾ ਡੀ.ਸੀ ਨੂੰ ਮੰਗ ਪੱਤਰ ਦੇਣ ਲਈ ਸਵੇਰੇ ਸਹੀ 1.00 ਵਜੇ ਚਿਲਡਰਨ ਪਾਰਕ ਬਠਿੰਡਾ ਵਿੱਚ ਇਕੱਠੇ ਹੋ ਰਹੇ ਹਨ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …