ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗ੍ਰਾਮ ਪੰਚਾਇਤ ਪਿੰਡ ਠਾਣੇਵਾਲ ਦੇ ਸਹਿਯੋਗ ਨਾਲ ਬਖਸ਼ੀ ਠਾਣੇਵਾਲ ਅਤੇ ਸਰਪੰਚ ਸੂਰਤਾ
ਸਿੰਘ ਵਲੋਂ ਥੈਲੇਸੀਮੀਆ ਰੋਗ ਤੋਂ ਪੀੜਤ ਬੱਚਿਆਂ ਲਈ ਪਿੰਡ ਦੇ ਆਗਨਵਾੜੀ ਸੈਂਟਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ ਨੇ ਕੀਤਾ।ਤਕਰੀਬਨ 72 ਦੇ ਕਰੀਬ ਵਿਅਕਤੀ ਇਸ ਖੁਨਦਾਨ ਕੈਂਪ ਦਾ ਹਿੱਸਾ ਬਣੇ।
ਜਿਕਰਯੋਗ ਹੈ ਕਿ ਥੈਲੇਸੀਮੀਆਂ ਇਕ ਅਜਿਹਾ ਰੋਗ ਹੈ ਜਿਸ ਤੋਂ ਪੀੜਤ ਬੱਚਿਆਂ ਨੂੰ ਹਰ ਹਫਤੇ ਖੂਨ ਚੜਾਉਣਾ ਪੈਂਦਾ ਹੈ, ਜੇਕਰ ਪੀੜਤ ਨੂੰ ਖੂਨ ਨਾ ਚੜਾਇਆ ਤਾਂ ਇਹ ਰੋਗ ਜਾਨਲੇਵਾ ਰੂਪ ਧਾਰਨ ਕਰ ਲੈਂਦਾ ਹੈ।ਇਸ ਮੌਕੇ ਬਲੱਡ ਬੈਂਕ ਤੋਂ ਡਾ. ਵਿਵੇਕ ਖੰਨਾ, ਡਾ. ਰਵੀ ਮਹਾਜਨ ਅਤੇ ਥੈਲੇਸੀਮੀਆਂ ਸੋਸਾਇਟੀ ਜਨਰਲ ਸਕੱਤਰ ਪਲਵਿੰਦਰ ਸਿੰਘ, ਅਜੇ ਭੱਲਾ, ਐਨ.ਕੇ ਮਹਾਜਨ, ਜਸਬੀਰ ਸਿੰਘ ਗੁਲਾਟੀ ਤੋਂ ਇਲਾਵਾ ਮਾ. ਪ੍ਰਸ਼ਾਂਤ ਰਈਆ, ਕੁਲਦੀਪ ਸਿੰਘ ਨਿਊਜੀਲੈਂਡ, ਮਾ. ਮਨਦੀਪ ਸਿੰਘ ਚੀਮਾਂਬਾਠ, ਸਰਪੰਚ ਅਜਾਦਬੀਰ ਸਿੰਘ, ਤੇਜਵੰਤ ਸਿੰਘ ਬੱਲ ਬੁਤਾਲੇ ਵਾਲਾ, ਪ੍ਰਤਾਪ ਸਿੰਘ ਸਾਬਕਾ ਮੈਂਬਰ ਪੰਚਾਇਤ, ਹਰਿੰਦਰ ਸਿੰਘ ਲਾਲੀ, ਕੁਲਵੰਤ ਸਿੰਘ ਠਾਣੇਵਾਲ, ਚੌਧਰੀ ਮੈਡੀਕਲ ਵਾਲੇ, ਸੋਨੂੰ ਆਧੀ ਚਾਹਲ, ਬਲਾਕਰ ਸਿੰਘ ਗੋਰੀ, ਹਰਵਿੰਦਰ ਸਿੰਘ ਬਿਸ਼ਨਪੁਰ, ਬਾਬਾ ਸੁੱਖਾ ਸਿੰਘ, ਜਗਜੀਤ ਗੋਰਾ, ਭਿੰਦਾ ਭੁੱਲਰ, ਜੋਬਨ ਡੱਲ੍ਹਾ ਆਦਿ ਪੱਤਵੰਤੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media