
ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ੍ਰੀ ਨਰਾਇਆਨ ਬਾਲ ਵਿੱਦਿਆਂ ਮੰਦਿਰ ਸਕੂਲ ਵਿਖੇ ”ਸੁਕਰਸ਼ਾ ਹੈਲਪਰ” ਅਤੇ ‘ਬਠਿੰਡਾ ਵਿਕਾਸ ਮੰਚ’ ਵੱਲੋ ਤਿੰਨ ਦਿਨਾਂ ਯੋਗ ਕੈਪ ਲਾਇਆ ਗਿਆ। ਇਸ ਮੌਕੇ ‘ਤੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਆਂ ਨੂੰ ਯੋਗ ਦਾ ਇਤਿਹਾਸ ਅਤੇ ਯੋਗ ਦਾ ਜੀਵਨ ਵਿੱਚ ਕੀ ਮਹੱਤਵ, ਕਿਉਂ ਜਰੂਰੀ ਹੈ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਪਹਿਲੇ ਦਿਨ ਯੋਗ ਬਾਰੇ ਜਾਣਕਾਰੀ ਦਿੰਦੇ ਹੋਏ ਓਮ ਦੀ ਧਵਨੀ ਬਾਰੇ ਦੱਸਿਆ ਅਤੇ ਗਾਇਤਰੀ ਮੰਤਰ ਕਰਵਾਉਣ ਤੋ ਬਾਅਦ ਵੱਖ ਵੱਖ ਨਾਮਾਂ ਦੇ ਆਸਣ ਜਿਵੇਂ ਕਿ ਤਾੜ ਆਸਣ ,ਤਿਰਕ ਤਾੜ ਆਸਣ,ਕਟੀ ਚੱਕਰ ਆਸਣ,ਵਰਕਸ਼ ਆਸਣ ਆਦਿ ਕਰਵਾਏ ਅਤੇ ਇਨ੍ਹਾਂ ਆਸਣਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਯੋਗ ਅਧਿਆਪਕ ਨੇ ਦੱਸਿਆ ਕਿ ਇਨ੍ਹਾਂ ਆਸਣਾਂ ਨਾਲ ਬੱਚਿਆਂ ਦੀ ਇਕਾਗਰਤਾ ਅਤੇ ਕੱਦ ਵੱਧਦਾ ਹੈ। ਇਸ ਮੌਕੇ ‘ਤੇ ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਨੇ ਬੱਚਿਆਂ ਨੂੰ ਜੰਕ ਫੂਡ ਨਾ ਖਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆਂ ਕਿ ਜੰਕ ਫੂਡ ਨਾਲ ਬੱਚਿਆਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਵੇ ਦੰਦਾਂ ਦਾ ਖਰਾਬ ਹੋਣਾ, ਸਰੀਰ ਵਿੱਚ ਕਮਜੋਰੀ ਆਣਾ ,ਬੱਚਿਆਂ ਦਾ ਵਿਕਾਸ ਸਹੀ ਤਰੀਕੇ ਨਾਲ ਨਾਂ ਹੋ ਸਕਨਾ ਆਦਿ। ਸਕੂਲ ਦੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਆਜ਼ਾਦ ਨੇ ਬੱਚਿਆਂ ਨੂੰ ਯੋਗ ਨੂੰ ਅਪਣੇ ਜੀਵਣ ਵਿੱਚ ਲਿਆਓੁਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਪ੍ਰਾਚੀਨ ਵਿਦਿਆ ਹੈ ਜੋ ਸਾਡੇ ਪੁਰਵਜਾਂ ਦਾ ਵਰਦਾਨ ਹੈ। ਜਿਸ ਦਾ ਸਾਨੂੰ ਭਰਪੂਰ ਲਾਭ ਚੁੱਕਣਾ ਚਾਹੁੰਦਾ ਹੈ ਤਾਂਕਿ ਸਾਡੇ ਸ਼ਰੀਰ ਨੂੰ ਸੇਹਤਮੰਦ ਬਣਾਇਆ ਜਾ ਸਕੇ। ਇਸ ਮੌਕੇ ‘ਤੇ ਸਕੂਲ ਦੇ ਸਟਾਫ ਮੈਂਬਰ ਉਸ਼ਾ, ਰੇਨੂ, ਅਰਨਿਮਾ ਆਦਿ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media